29 ਨਵੰਬਰ ਪੰਜਾਬ ਫਿਰੋਜ਼ਪੁਰ
ਵਾਰਡ ਨੰਬਰ 12 ਅਤੇ 13 ਦੀ ਪਬਲਿਕ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਇਕ ਮੀਟਿੰਗ ਚੇਅਰਮੈਨ ਨਗਰ ਸੁਧਾਰ ਟਰਸਟ ਤਰਨ ਤਾਰਨ ਰਾਜਿੰਦਰ ਸਿੰਘ ਉਸਮਾ ਅਤੇ ਬਲਾਕ ਪ੍ਰਧਾਨ ਮੱਲਾਂ ਵਾਲਾ ਸਰਦਾਰ ਸੁਖਦੇਵ ਸਿੰਘ ਫੌਜੀ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਵਾਰਡ ਨੰਬਰ 12 ਵਿੱਚ ਆ ਰਹੀਆ ਮੁਸ਼ਕਿਲਾਂ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਹੋਇਆ ਲੋਕਾਂ ਨੇ ਸੀਵਰੇਜ ਬਾਰੇ ,ਬਿਜਲੀ ਬਾਰੇ ,ਸਫਾਈ ਬਾਰੇ, ਮੱਲਾਂ ਵਾਲਾ ਵਿੱਚ ਬੱਸ ਅੱਡੇ ਦੀ ਲੋੜ ਬਾਰੇ, ਬੱਸਾਂ ਦੇ ਟਾਈਮਾਂ ਬਾਰੇ ਅਤੇ ਹੋਰ ਕਈ ਸ਼ਿਕਾਇਤਾਂ ਆਏ ਹੋਏ ਪਾਰਟੀ ਹਾਈ ਕਮਾਂਡ ਦੇ ਨੁਮਾਇੰਦੇ ਰਜਿੰਦਰ ਸਿੰਘ ਉਸਮਾ ਅਤੇ ਬਲਾਕ ਪ੍ਰਧਾਨ ਮੱਲਾਂ ਵਾਲਾ ਸੁਖਦੇਵ ਸਿੰਘ ਫੌਜੀ ਅੱਗੇ ਰੱਖੇ। ਬਹੁਤ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਅਤੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਜਗਤ ਤੋਂ ਜਲਦ ਤੁਹਾਡੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ ਜੇਕਰ ਕਿਸੇ ਨੂੰ ਵੀ ਕੋਈ ਤਕਲੀਫ ਹੈ ਤਾਂ ਸਾਨੂੰ ਸਾਡੇ ਫੋਨ ਨੰਬਰ ਤੇ ਰਾਬਤਾ ਕਰਕੇ ਦੱਸ ਸਕਦਾ ਹੈ ਇਹ ਆਮ ਲੋਕਾਂ ਦੀ ਸਰਕਾਰ ਹੈ । ਇਸ ਮੀਟਿੰਗ ਵਿੱਚ ਰਮੇਸ਼ ਕੁਮਾਰ ਕਟਾਰੀਆ, ਪ੍ਰਿਤਪਾਲ ਸਿੰਘ ਕਪੂਰ ਉਰਫ ਬਿੱਲਾ ਦੋਧੀ, ਡਾਕਟਰ ਅਵਤਾਰ ਸਿੰਘ ਫਤੇ ਵਾਲਾ, ਜਰਨੈਲ ਸਿੰਘ ਕਾਮਲ ਵਾਲਾ, ਪ੍ਰੇਮ ਚੱਡਾ, ਨਵਾਬ ਅਤੇ ਹੋਰ ਪਾਰਟੀ ਦੇ ਵਰਕਰ ਸ਼ਾਮਿਲ ਹੋਏ।
(ਆਸ਼ਾ ਸ਼ਰਮਾ) ਜ਼ਿਲ੍ਹਾ ਇੰਚਾਰਜ ਫਿਰੋਜ਼ਪੁਰ
