25 ਨਵੰਬਰ ਪੰਜਾਬ ਫਿਰੋਜ਼ਪੁਰ
ਮੱਲਾਂ ਵਾਲਾ ਖਾਸ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਮੁੱਖ ਰੱਖਦਿਆ ਹੋਇਆ ਪ੍ਰਭਾਤ ਫੇਰੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਇਹਇਸੇ ਲੜੀ ਤਹਿਤ ਅੱਜ ਦੀ ਪ੍ਰਭਾਤ ਫੇਰੀ ਬੀਬੀਆਂ ਵਾਲਾ ਗੁਰਦੁਆਰਾ ਤੋਂ ਚੱਲ ਕੇ ਸ੍ਰੀ ਗੁਰੂ ਰਵਿਦਾਸ ਮੰਦਰ ਵਿੱਚ ਤੜਕੇ 4 ਵਜੇ ਪਹੁੰਚੀ ਉਸ ਜਗ੍ਹਾ ਤੇ ਰਸ ਭਿੰਨਾ ਕੀਰਤਨ ਭਾਈ ਗੁਰਮੀਤ ਸਿੰਘ ਜੀ ਅਤੇ ਭਾਈ ਮਲਕੀਤ ਸਿੰਘ ਜੀ ਵੱਲੋਂ ਕੀਤਾ ਗਿਆ ਇਲਾਹੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੰਗਤ ਨੂੰ ਸੁਣਾ ਕੇ ਨਿਹਾਲ ਕਰ ਦਿੱਤਾ ਇਸ ਤੋਂ ਬਾਅਦ ਸਰਬੱਤ ਦੇ ਭਲੇ ਦੀ ਅਰਦਾਸ ਹੋਈ 6 ਵਜੇ ਦੇ ਕਰੀਬ ਪ੍ਰਭਾਤ ਫੇਰੀ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਸ੍ਰੀ ਨਰੇਸ਼ ਕੁਮਾਰ ਅਤੇ ਪ੍ਰਿਤਪਾਲ ਕਪੂਰ ਬਿੱਲਾ ਦੋਧੀ ਦੇ ਘਰ ਪਹੁੰਚੀ ਉਥੇ ਵੀ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਇਸ ਤੋਂ ਬਾਅਦ ਉੱਥੇ ਚਾਹ ਅਤੇ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ ਜਾਂਦੀ ਹੋਈ ਸੰਗਤ ਨੂੰ ਪ੍ਰਸ਼ਾਦ ਦੇ ਤੌਰ ਤੇ ਭੁੱਜੀਆ ਬਦਾਨਾ ਦਾ ਇੱਕ ਇੱਕ ਪੈਕਟ ਦਿੱਤਾ ਗਿਆ। ਪ੍ਰਭਾਤ ਫੇਰੀ ਨਾਲ ਆਏ ਹੋਏ ਸੁਖਮਨੀ ਸਾਹਿਬ ਸੁਸਾਇਟੀ ਦੇ ਮੈਂਬਰਾਂ ਨੂੰ ਸਰੋਪੇ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਅੱਜ ਦੀ ਪ੍ਰਭਾਤ ਫੇਰੀ ਦੇ ਵਿੱਚ ਬਾਬਾ ਜਸਵੰਤ ਸਿੰਘ ਜੀ ਮੁੱਖ ਸੇਵਾਦਾਰ ਬੀਬੀਆ ਵਾਲਾ ਗੁਰਦੁਆਰਾ, ਬਾਬਾ ਸੁਖਦੇਵ ਸਿੰਘ ਜੀ, ਧਰਮ ਸਿੰਘ ਜੀ, ਗੁਰਦਿੱਤ ਸਿੰਘ ਜੀ, ਜਗੀਰ ਸਿੰਘ ਜੀ, ਗੁਰਮੇਜ ਸਿੰਘ ਜੀ, ਪਰਮਿੰਦਰ ਸਿੰਘ ਪਿੰਕੀ ਗਰੋਵਰ ਸੁਭਾਸ਼ ਕੁਮਾਰ ਲਾਖਨਾ, ਵਿੱਕੀ ਅਰੋੜਾ, ਦੀਪੂ ਅਰੋੜਾ, ਛੰਟੀ ਅਰੋੜਾ ਹਾਜਰ ਸਨ।
(ਆਸ਼ਾ ਸ਼ਰਮਾ) ਜ਼ਿਲ੍ਹਾ ਇੰਚਾਰਜ ਫਿਰੋਜ਼ਪੁਰ
