ਪੰਜਾਬ ਫਿਰੋਜ਼ਪੁਰ 19 ਨੰਵਬਰ
ਮੱਲਾ ਵਾਲਾ ਖਾਸ ਮੂੰਗਫਲੀ ਦੀ ਰੇੜੀ ਦੇ ਮਾਲਕ ਧਰਮਪਾਲ ਨੇ ਦੱਸਿਆ ਕਿ ਮੈਂ ਬੀਤੀ ਰਾਤ ਕਰੀਬ 9 ਵਜੇ ਆਪਣੀ ਰੇੜੀ ਬੰਦ ਕਰਕੇ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ ਵਿਚ ਮੈਂ ਆਪਣੀ ਗਲੀ ਨੰਬਰ 3 ਹੁੰਦਲ ਕਾਲੋਨੀ ਵਿਚ ਆ ਰਿਹਾ ਸੀ ਜੋ ਕਿ . ਸ਼ਹੀਦ ਸੁਖਵਿੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਨਾਲ ਤਾਂ ਦੋ ਲੜਕਿਆਂ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਸੀ, ਨੇ ਘੇਰ ਲਿਆ ਅਤੇ ਮੈਨੂੰ ਧੱਕੇ ਮਾਰ ਕੇ ਮੇਰਾ ਸੈਮਸੰਗ ਐਂਡਰਾਇਡ ਮੋਬਾਈਲ ਅਤੇ ਪੈਸੇ ਖੋਹਣ ਲੱਗੇ ਪਰ ਜਦੋਂ ਮੈਂ ਇਨਕਾਰ ਕੀਤਾ ਤਾਂ ਉਨ੍ਹਾਂ ਨੇ ਮੇਰੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਮੇਰੇ ਹੱਥ 'ਤੇ ਸੱਟ ਲੱਗ ਗਈ।ਮੈਂ ਖੂਨ ਨਾਲ ਲੱਥਪੱਥ ਹੋ ਗਿਆ।ਉਨ੍ਹਾਂ ਨੇ ਮੇਰਾ ਸੈਮਸੰਗ ਐਂਡਰਾਇਡ ਮੋਬਾਈਲ ਅਤੇ 5 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਛੱਪੜ ਵਿਚ ਸੁੱਟ ਦਿੱਤੀ ਅਤੇ ਫਰਾਰ ਹੋ ਗਏ।ਮੈਂ ਬੜੀ ਮੁਸ਼ਕਲ ਨਾਲ ਆਪਣੇ ਘਰ ਚਲਾ ਗਿਆ। ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ! ਇਸ ਘਟਨਾ ਸਬੰਧੀ ਜਦੋਂ ਪੁਲਿਸ ਦਾ ਜਵਾਬ ਜਾਣਨਾ ਚਾਹਿਆ ਤਾਂ ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ | ਇਸ ਘਟਨਾ ਕਾਰਨ ਹੁੰਦਲ ਕਲੋਨੀ ਦੇ ਵਸਨੀਕ ਕਾਫੀ ਪਰੇਸ਼ਾਨ ਹਨ, ਉਹ ਸਹਿਮ ਵਿੱਚ ਹਨ।ਇੱਥੋਂ ਤੱਕ ਕਿ ਸਮਾਜ ਸੇਵੀ ਆਸ਼ਾ ਸ਼ਰਮਾ, ਰਵੀ ਸ਼ਰਮਾ, ਪ੍ਰਮੋਦ ਕੁਮਾਰ, ਰਾਣੀ, ਦਰਸ਼ਨ ਸਿੰਘ, ਮਾਸਟਰ ਨਰੇਸ਼ ਕੁਮਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਪੁਲਿਸ ਗਸ਼ਤ ਵਧਾਈ ਜਾਵੇ।
ਜ਼ਿਲ੍ਹਾ ਇੰਚਾਰਜ (ਆਸ਼ਾ ਸ਼ਰਮਾ)
