18 ਦਿਸੰਬਰ (ਆਸ਼ਾ ਸ਼ਰਮਾ)
ਨਗਰ ਪੰਚਾਇਤ ਮੱਲਾਂਵਾਲਾ ਖਾਸ ਕੋਰਡ 800206 ਵਲੋਂ ਕਾਰਜ ਸਾਧਕ ਅਫਸਰ ਸ਼੍ਰੀ ਧਰਮਪਾਲ ਸਿੰਘ ਖਹਿਰਾ ਜੀ ਦੀ ਯੋਗ ਅਗਵਾਈ ਵਿੱਚ ਇੰਡੀਅਨ ਸਵੱਛਤਾ ਚੈਂਪੀਅਨ ਲੀਗ ਨੂੰ ਮੁੱਖ ਰੱਖਦੇ ਹੋਏ ਸਵੱਛਤਾ ਚੈਂਪੀਅਨ ਟੀਮ ਮੱਲਾਂ ਵਾਲਾ ਖਾਸ ਵਲੋ ਇਕ ਵਿਸ਼ਾਲ ਰੈਲੀ ਕੀਤੀ ਗਈ ਜਿਸ ਵਿੱਚ ਸ.ਸ.ਸ.ਸ.ਸ.ਸ.ਸਕੂਲ ਦੇ ਵਿਦਿਆਰਥੀ ਅਤੇ ਸਟਾਫ ਸ਼ਹੀਦ ਸੁਖਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਲੜਕੇ ਮੱਲਾਂ ਵਾਲਾ ਖਾਸ ਨੇ ਭਾਗ ਲਿਆ ।ਜਿਸ ਵਿਚ ਸਮਾਜ ਦੀਆਂ ਵੱਖ ਵੱਖ ਸੰਸਥਾਵਾਂ ਦੇ ਨੁਮਾੰਦਿਆਂ, ਬ੍ਰਾਂਡ ਅੰਬੈਸਡਰ ਸ੍ਰੀ ਵਿਜੇ ਕੁਮਾਰ ਬਹਿਲ ਜੀ,ਟੀਮ ਕੈਪਟਨ ਬੱਗਾ ਮਸੀਹ,ਅਤੇ ਸਮੂਹ ਸਟਾਫ ਨਗਰ ਪੰਚਾਇਤ ਮੱਲਾਂਵਾਲਾ ਖਾਸ ਵਲੋ ਅਤੇ ਸਮੂਹ ਸਫ਼ਾਈ ਸੇਵਕਾਂ ਵੱਲੋਂ ਸਹਿਰ ਦੇ ਵੱਖ ਵੱਖ ਥਾਂਵਾਂ ਤੇ ਰੈਲੀ ਕੱਢੀ ਗਈ ਜਿਸ ਵਿੱਚ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਪੋਲੀਥੀਨ ਨਾ ਵਰਤਣ ਅਤੇ ਉਸ ਦੀ ਜਗ੍ਹਾ ਤੇ ਕਪੜੇ ਦੇ ਥੈਲੇ ਵਰਤਣ ਬਾਰੇ ਅਪੀਲ ਕੀਤੀ ਗਈ ਅਤੇ ਸ਼ਹਿਰ ਵਾਸੀਆਂ ਨੂੰ ਕੂੜਾ ਮੁਕਤ ਸਹਿਰ ਬਨਾਉਣ ਲਈ ਜਾਗਰੂਕਤਾ ਰੈਲੀ ਕੱਢੀ ਗਈ ,ਇਸ ਮੌਕੇ ਜੂਨੀਅਰ ਸਹਾਇਕ ਸ਼੍ਰੀ ਲਲਿਤ ਮੋਹਨ ਇੰਸਪੈਕਰ ਕੁਲਜੀਤ ਸਿੰਘ,ਪ੍ਰੋਗਰਾਮ ਕੋਆਰਡੀਨੇਟਰ ਬਲਰਾਜ ਸਿੰਘ,ਮੋਟੀਵੇਟਰ ਸ੍ਰੀ ਤੀਰਥ, ਸ੍ਰੀ ਬੱਗਾ ਮਸੀਹ ਸਕੂਲ ਅਧਿਆਪਕ ,ਡਾਕਟਰ ਸੰਜੀਵ ਕੁਮਾਰ ਟਡਨ, ਸ੍ਰੀ ਆਦਰਸ਼ ਪਾਲ ਸਿੰਘ, ਸ੍ਰੀ ਬਲਜਿੰਦਰ ਸਿੰਘ, ਸ੍ਰੀ ਪਵਨ ਕੁਮਾਰ, ਜਗਸੀਰ ਸਿੰਘ, ਸ੍ਰੀ ਗੁਰਚਰਨ ਸਿੰਘ ਕਲਸੀ ਅਤੇ ਸਮੂਹ ਸਫ਼ਾਈ ਸੇਵਕ ਹਾਜ਼ਰ ਅਤੇ ਵਲੰਟੀਅਰ ਸਵੱਛ ਭਾਰਤ ਟੀਮ ਮੱਲਾਂ ਵਾਲਾ ਖਾਸ ਹਾਜ਼ਰ ਸੀ
