14 ਦਿਸੰਬਰ (ਆਸ਼ਾ ਸ਼ਰਮਾ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਸ਼ਹੀਦ ਬਾਬਾ ਗਾਂਧਾਂ ਸਿੰਘ ਜੀ ਦੇ ਵੱਖ ਵੱਖ ਪਿੰਡਾਂ ਦੀਆਂ ਮੀਟਿੰਗਾ ਵਿੱਚ ਵਿਚਾਰ ਚਰਚਾ ਕਰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਜ਼ੋਨ ਪ੍ਰਧਾਨ ਅਮਨਦੀਪ ਸਿੰਘ ਕੱਚਰਭੰਨ, ਜ਼ੋਨ ਪ੍ਰੈਸ ਸਾਹਿਬ ਸਿੰਘ ਕੋਹਾਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਪੰਜਾਬ ਭਰ ਵਿੱਚ 28 ਸਤੰਬਰ ਤੋਂ ਰੇਲਾਂ ਦੇ ਚੱਕੇ ਪੂਰੀ ਤਰ੍ਹਾਂ ਜਾਮ ਕਰ ਦਿੱਤੇ ਜਾਣਗੇ । ਇਸ ਮੀਟਿੰਗ ਵਿੱਚ ਪਿੰਡਾਂ ਦੀਆਂ ਕਮੇਟੀ ਮੈਂਬਰਾਂ ਨੂੰ ਕਿਸਾਨ ਆਗੂਆਂ ਨੇ ਕਿਹਾ 22 ਸਤੰਬਰ ਨੂੰ ਮੋਟਰਸਾਈਕਲ ਮਾਰਚ ਕਰਕੇ ਵੱਡੇ ਇਕੱਠ ਕਰਕੇ ਲੋਕਾਂ ਨੂੰ ਇਸ ਧਰਨੇ ਵਿੱਚ ਪਹੁੰਚਣ ਤੇ ਆਪਣੀਆਂ ਹੱਕੀ ਮੰਗਾਂ ਜਿਵੇਂ 23 ਫਸਲਾਂ ਦੀ M.S.P. ਲੈਣ, ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨਾਂ ਦੌਰਾਨ ਪਾਏ ਕੇਸ ਰੱਦ ਕਰਨ ਤੇ ਅੰਦੋਲਨਾਂ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ, ਬਿਜਲੀ ਦੇ ਨਿੱਜੀਕਰਨ ਨੂੰ ਰੋਕ ਕੇ ਸਮਾਰਟ ਮੀਟਰ ਲਾਉਣੇ ਬੰਦ ਕੀਤੇ ਜਾਣ, ਮਨਰੇਗਾ ਤਹਿਤ 200 ਦਿਨ ਰੋਜ਼ਗਾਰ ਦੇਣ ਤੇ ਦਿਹਾੜੀ ਦੁੱਗਣੀ ਕਰਨ, ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਤੋਂ ਬਚਾਉਣ, ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ,ਨਸ਼ਾ ਅਤੇ ਲੁੱਟਾਂ ਖੋਹਾਂ ਖਿਲਾਫ ਇਕਜੁਟ ਹੋਣ ਆਦਿ ਮਸਲਿਆਂ ਤੇ ਸਰਕਾਰ ਨੂੰ ਘੇਰ ਕੇ ਮਸਲੇ ਹੱਲ ਨਾਂਹ ਕਰਨ ਤੱਕ ਮੋਰਚੇ ਜਾਰੀ ਰਹਿਣਗੇ।
ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੋਣਾਂ ਵੇਲੇ ਕੀਤੇ ਵਾਅਦੇ ਯਾਦ ਕਰਵਾਉਦਿਆ ਕਿਹਾ ਕਿ ਨਸ਼ਿਆਂ ਦੇ ਖਾਤਮੇ ਕਰਨ, ਬੀਬੀਆਂ ਦੇ ਖਾਤੇ ਪੈਸੇ ਪਾਉਣ, ਨੌਜਵਾਨਾਂ ਨੂੰ ਰੋਜ਼ਗਾਰ ਦੇਣ, kk ਵਿੱਚ ਲੋਕਾਂ ਦੀ ਲੁੱਟ ਤੇ ਖੱਜਲ ਖੁਆਰੀ ਨੂੰ ਰੋਕਣ, ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਬੰਦ ਕਰਨ, V.I.P. ਕਲਚਰ ਖ਼ਤਮ ਕਰਨ ਆਦਿ ਤੇ ਭਗਵੰਤ ਮਾਨ ਸਰਕਾਰ ਫੇਲ ਸਾਬਤ ਹੋਈ ਹੈ। ਹੜਾਂ ਨਾਲ਼ ਤਬਾਹ ਹੋਈਆਂ ਫਸਲਾਂ ਦਾ 50 ਹਜਾਰ ਪ੍ਰਤੀ ਏਕੜ, ਢਹਿ ਢੇਰੀ ਹੋ ਚੁੱਕੇ ਮਕਾਨਾਂ ਦਾ 5 ਲੱਖ, ਪਾਣੀ ਦੇ ਵਹਿਣ ਵਿਚ ਜਾਨਾਂ ਗੁਆਉਣ ਵਾਲੇ ਦੇ ਪਰਿਵਾਰ ਨੂੰ 10 ਲੱਖ ਮੁਆਵਜ਼ਾ ਤੇ ਨੌਕਰੀ ਦਿੱਤੀ ਜਾਵੇ, ਤੇ ਜਿਹੜੀਆਂ ਜ਼ਮੀਨਾਂ ਵਿਚ ਰੇਤਾ ਭਰ ਗਈ ਉਸਨੂੰ ਵੇਚਣ ਦਾ ਅਧਿਕਾਰ ਕਿਸਾਨ ਨੂੰ ਦਿੱਤਾ ਜਾਵੇ। ਇਸ ਮੌਕੇ ਅਮਰਜੀਤ ਸਿੰਘ ਸੰਤੁਵਾਲਾ, ਸੀਤਲ ਸਿੰਘ ਆਨਾਰਕਲੀ, ਹੀਰਾ ਸਿੰਘ ਮਨਪ੍ਰੀਤ ਸਿੰਘ ਕੋਹਾਲਾ, ਕਮਲਜੀਤ ਸਿੰਘ ਠੱਠਾ, ਗੁਰਮੇਲ ਸਿੰਘ ਵਲਟੋਹਾ,ਮਹਿਤਾਬ ਸਿੰਘ ਕੱਚਰ ਭੰਨ, ਆਦਿ ਆਗੂਆਂ ਨੇ ਵੀ ਮੀਟਿੰਗਾਂ ਨੂੰ ਸੰਬੋਧਨ ਕੀਤਾ!
