8 ਦਿਸੰਬਰ (ਆਸ਼ਾ ਸ਼ਰਮਾ)
ਮੱਲਾਂ ਵਾਲਾ ਬਲਾਕ ਦੇ ਪਿੰਡ ਹਾਮਦ ਵਾਲਾ ਉਤਾੜ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ 'ਤੇ ਜੋਨ ਪ੍ਰਧਾਨ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਜੀ -20 ਸੰਮੇਲਨ ਦੇ ਵਿਰੋਧ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ, ਨਾਅਰੇਬਾਜੀ ਕੀਤੀ ਗਈ । ਇਸ ਮੌਕੇ ਪ੍ਰਧਾਨ ਗੁਰਜੰਟ ਸਿੰਘ, ਖਜਾਨਚੀ ਹਰਜੀਤ ਸਿੰਘ, ਹਰਭਿੰਦਰ ਸਿੰਘ, ਤਕਬੀਰ ਸਿੰਘ ਜਸਵੀਰ ਸਿੰਘ ਇੰਦਰਜੀਤ ਸਿੰਘ ਕੁਲਦੀਪ ਸਿੰਘ ਮੇਜਰ ਸਿੰਘ ਹਰਜੀਤ ਸਿੰਘ ਏਕਮ ਪ੍ਰੀਤ ਸਿੰਘ ਆਦਿ ਕਿਸਾਨ ਹਾਜਰ ਸਨ
