29 ਅਗਸਤ (ਆਸ਼ਾ ਸ਼ਰਮਾ )
ਸਤਲੁਜ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਲੋਕ ਜਿੱਥੇ ਘਰੋਂ ਬੇਘਰ ਹੋ ਗਏ ਹਨ। ਉਹਨਾਂ ਦੀਆਂ ਫਸਲਾਂ ਪਸ਼ੂਆਂ ਤੇ ਮਕਾਨਾਂ ਦਾ ਵੀ ਵੱਡਾ ਨੁਕਸਾਨ ਹੋ ਗਿਆ ਹੈ। ਅਤੇ ਹੜਾਂ ਦੇ ਮਾਰੇ ਲੋਕ ਧੁਸੀ ਬੰਨ੍ਹ ਤੇ ਆਪਣੇ ਬੱਚਿਆਂ ਨੂੰ ਲੈਕੇ ਤਰਪਾਲਾਂ ਹੇਠਾਂ ਜ਼ਿੰਦਗੀ ਕੱਟਣ ਲਈ ਮਜਬੂਰ ਹਨ | ਜਦੋਂ ਅੱਜ ਹੜ੍ਹ ਪ੍ਰਭਾਵਿਤ ਖੇਤਰ ਦੇ ਪਿੰਡ ਆਸ਼ੀਕੇ, ਮਾਸ਼ੀਕੇ, ‘ਚ ਧੁਸੀ ਬੰਨ੍ਹ ਅੰਦਰ ਬੈਠੇ ਲੋਕਾਂ ਕੋਲ ਪੱਤਰਕਾਰਾਂ ਦੀ ਟੀਮ ਪਹੁੰਚੀ ਤਾਂ ਕੁਝ ਲੋਕ ਧੁਸੀ ਬੰਨ੍ਹ ਉੱਤੇ ਤੰਬੂ ਲਗਾ ਕੇ ਰਹਿਣ ਨੂੰ ਮਜਬੂਰ ਹਨ। । ਹੜ੍ਹ ਪੀੜਤ ਕੁਲਬੀਰ ਸਿੰਘ, ਸੁਖਵਿੰਦਰ ਸਿੰਘ, ਮਲਕੀਤ ਸਿੰਘ, ਮਾਤਾ ਸੁਖਵਿੰਦਰ ਕੌਰ ਆਦਿ ਨੇ ਦੱਸਿਆ ਕਿ ਜਿਸ ਦਿਨ ਹੜ੍ਹ ਆਇਆ ਸੀ ਉਨ੍ਹਾਂ ਦੇ ਘਰਾਂ ਵਿੱਚ ਬਹੁਤ ਜ਼ਿਆਦਾ ਪਾਣੀ ਭਰ ਗਿਆ ਸੀ। ਹੁਣ ਭਾਵੇਂ ਪਾਣੀ ਦਾ ਪੱਧਰ ਥੋੜਾ ਘੱਟ ਗਿਆ ਹੈ ਪਰ ਫਿਰ ਵੀ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਸਲਾਂ ਬਰਬਾਦ ਹੋ ਚੁੱਕੀਆਂ ਹਨ। ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਪੈ ਚੁੱਕੀਆਂ ਹਨ। ਕਈ ਜਗ੍ਹਾ ਤੇ ਕੰਧਾਂ ਡਿਗ ਵੀ ਚੁੱਕੀਆਂ ਹਨ। ਮਕਾਨਾਂ ਦੀਆ ਨੀਂਹਾਂ ਬੈਠ ਗਈਆਂ ਹਨ। ਹਾਲੇ ਵੀ ਘਰਾਂ ਅਤੇ ਖੇਤਾਂ ਵਿੱਚ ਪਾਣੀ ਵੱਗ ਰਿਹਾ ਹੈ । ਇਸ ਲਈ ਉਹ ਦਹਿਸ਼ਤ ਵਿੱਚ ਹੋਣ ਕਰ ਕੇ ਬੰਨ੍ਹ ਉੱਤੇ ਰਹਿਣ ਲਈ ਮਜਬੂਰ ਹਨ। ਜੇਕਰ ਹੁਣ ਮੀਂਹ ਆ ਗਿਆ ਜਾਂ ਪਾਣੀ ਦਾ ਪੱਧਰ ਫਿਰ ਵੱਧ ਗਿਆ ਤਾਂ ਉਨ੍ਹਾਂ ਦਾ ਜਿਊਣਾ ਹੋਰ ਵੀ ਦੁੱਭਰ ਹੋ ਜਾਵੇਗਾ । ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਸਰਕਾਰੀ ਨੁਮਾਇੰਦਾ ਜਾਂ ਕਰਮਚਾਰੀ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ ਉਕਤ ਹੜ੍ਹ ਪੀੜਤਾਂ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ

