11 ਅਗਸਤ (ਆਸ਼ਾ ਸ਼ਰਮਾ)
ਮੱਲਾਵਾਲਾ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਭੂਆ ਦੀਪੂ ਦੀ ਸਮਾਧ 'ਤੇ ਐਕਿਊਪ੍ਰੈਸ਼ਰ, ਮੈਗਨੇਟ, ਵਾਈਬ੍ਰੇਸ਼ਨ 7 ਰੋਜ਼ਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਿਰ ਦਰਦ, ਗੋਡਿਆਂ ਦੇ ਦਰਦ, ਕਮਰ ਦਰਦ ਅਤੇ ਹੋਰ ਕਈ ਬਿਮਾਰੀਆਂ ਦੇ 130 ਮਰੀਜ਼ਾਂ ਦਾ ਵਿਸ਼ੇਸ਼ ਤੌਰ 'ਤੇ ਇੱਕ ਹਫ਼ਤੇ ਤੱਕ ਮੁਫ਼ਤ ਇਲਾਜ ਕੀਤਾ ਗਿਆ | ਸਤਿੰਦਰ ਸਚਦੇਵਾ ਜੀ ਜੀਰਾ ਤੋਂ ਡਾ.ਬੀ.ਐਲ.ਪਸਰੀਚਾ ਤਲਵੰਡੀ ਭਾਈ, ਬਾਬਾ ਜਸਪਾਲ ਸਿੰਘ ਮੁਖੀ ਬੀਬੀਆ ਵਾਲਾ ਗੁਰਦੁਆਰੇ, ਪ੍ਰਿਤਪਾਲ ਸਿੰਘ ਕਪੂਰ ਉਰਫ਼ ਬਿੱਲਾ ਦੋਧੀ, ਸੂਬਾ ਕਨਵੀਨਰ ਰਜਿੰਦਰ ਕੁਮਾਰ ਦੂਆ, ਸਰਪ੍ਰਸਤ ਡਾ: ਸਾਮ ਲਾਲ ਕਟਾਰੀਆ, ਪ੍ਰਧਾਨ ਡਾ: ਰਾਜੀਵ ਕੁਮਾਰ ਖੁਰਾਣਾ ਡਾ: ਕੇਵਲ ਕ੍ਰਿਸ਼ਨ ਮੌਗਾ , ਰੋਸ਼ਨ ਲਾਲ ਮਨਚੰਦਾ, ਰਵਿੰਦਰ ਕੁਮਾਰ ਸੇਠੀ ਜਸਪਾਲ ਧਵਨ, ਮੁਖਤਿਆਰ ਸਿੰਘ ਖੋਖਰ, ਡਾ.ਦਲਜੀਤ ਸਿੰਘ, ਅਨੂਪ ਸਿੰਘ ਹਲਵਾਈ, ਸੀਮਾ ਰਾਣੀ ਮਨਚੰਦਾ, ਆਸ਼ਾ ਸ਼ਰਮਾ, ਰਿੰਕੀ ਮੈਡਮ, ਨੀਰੂ ਖੁਰਾਣਾ, ਸੁਨੀਤਾ ਦੂਆ ਆਏ ਹੋਏ ਡਾਕਟਰਾ ਦੀ ਟੀਮ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ,
