4 ਅਗਸਤ (ਆਸ਼ਾ ਸ਼ਰਮਾ)
ਮਾਮਲਾ ਪਿੰਡ ਕਮਾਲਾ ਬੋਦਲਾ ਦੀ ਸਰੀਰਕ ਤੌਰ ਤੇ ਸੌ ਪ੍ਰਤੀਸ਼ਤ ਅਪਾਹਜ ਬੱਚੀ ਬੇਅੰਤ ਕੌਰ ਪੁੱਤਰੀ ਭਜਨ ਸਿੰਘ ਦਾ ਹੈ ਜਿਸ ਨੂੰ ਪੰਜਾਬ ਐਂਡ ਸਿੰਧ ਬੈਂਕ ਇਲਮੇਵਾਲਾ ਬ੍ਰਾਂਚ ਦੇ ਮੁਲਾਜ਼ਮ ਤਿੰਨ ਮਹੀਨਿਆਂ ਤੋਂ ਪੈਨਸ਼ਨ ਦੇਣ ਦੇ ਨਾਮ ਤੇ ਖੱਜਲ ਕਰ ਰਹੇ ਸਨ ਕਦੀ ਖੁਰਾਕ ਤੇ ਸਪਲਾਈ ਮਹਿਕਮੇ ਤੋਂ ਕੋਈ ਚਿੱਠੀ ਤੇ ਹਸਤਾਖਰ ਕਰਾਉਣ ਲਈ ਕਹਿੰਦੇ ਸਨ ਕਦੇ ਬੱਚੀ ਨੂੰ ਬੈਂਕ ਲਿਆਉਣ ਲਈ ਕਹਿੰਦੇ ਸਨ ਕਦੇ ਕੁਝ । ਆਖਰ ਇਹ ਮਾਮਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਫਿਰੋਜ਼ਪੁਰ ਜੋਨ ਆਰਫਿ ਕੇ ਕੋਲ ਆਇਆ ਤਾਂ ਸਾਰੇ ਮਾਮਲਾ ਦੀ ਪੜਤਾਲ ਕੀਤੀ ਗਈ । ਅੱਜ ਇਲਮੇਵਾਲਾ ਬੈਂਕ ਵਿੱਚ ਪਹੁੰਚ ਕੇ ਜਦੋ ਜਥੇਬੰਦੀ ਦੇ ਆਗੂਆਂ ਦੁਆਰਾ ਗੱਲਬਾਤ ਕੀਤੀ ਗਈ ਤਾਂ ਬੈਂਕ ਮੁਲਾਜ਼ਮਾਂ ਨੇ ਘਰ ਜਾਂ ਕੇ ਪੜਤਾਲ ਕਰ ਬੱਚੀ ਬੇਅੰਤ ਕੌਰ ਦੇ ਬੈਂਕ ਵਾਲੇ ਕਾਗਜ਼ਾਂ ਤੇ ਹਸਤਾਖਰ ਕਰਵਾ ਕਿ ਪਿਛਲੀ ਸਾਰੀ ਪੈਨਸ਼ਨ ਬੱਚੀ ਦੇ ਪਿਤਾ ਨੂੰ ਦੇ ਦਿੱਤੀ । ਮੇਰੇ ਨਾਲ ਇਸ ਕੰਮ ਵਿੱਚ ਇਕਾਈ ਪ੍ਰਧਾਨ ਚਰਨਜੀਤ ਸਿੰਘ ਅਕਾਲੀਆਂ ਤੇ ਨੰਬਰਦਾਰ ਜਗਰੂਪ ਸਿੰਘ ਨੇ ਵੀ ਪੂਰਾ ਸਾਥ ਦਿੱਤਾ ਧੰਨਵਾਦ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜਿਸ ਨੇ ਸਾਨੂੰ ਸੰਗਠਤ ਹੋ ਕੇ ਲੜਨਾ ਸਿਖ
