4 ਅਗਸਤ (ਆਸ਼ਾ ਸ਼ਰਮਾ)
ਬਰਸਾਤਾਂ ਦਾ ਮੋਸਮ ਹੋਣ ਕਾਰਨ ਮੱਛਰ ਦੇ ਵਧਣ ਦਾ ਖਤਰਾ ਵੇਖਦੇ ਹੋਏ ਤੇ ਡੇਂਗੁ ਤੋਂ ਲੋਕਾਂ ਨੂੰ ਤੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਬਲਾਕ ਕੱਸੋਆਣਾ ਵੱਲੋਂ ਸੀਨੀਅਰ ਮੈਡੀਕਲ ਅਫਸਰ ਕੱਸੋਆਣਾ ਦੀ ਅਗਵਾਈ ਵਿੱਚ ਮੁਹਿੰਮ ਚਲਾਈ ਗਈ ਹੈ।ਇਸ ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ ਇਸ ਸ਼ੁੱਕਰਵਾਰ ਪੁਲਿਸ ਥਾਨਿਆਂ ਤੇ ਪੁਲਿਸ ਚੋਕੀਆਂ ਵਿੱਚ ਡੇਂਗੁ ਲਾਰਵਾ ਦਾ ਸਰਵੇ ਕੀਤਾ ਗਿਆ।
ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ ਵਿਕਰਮਜੀਤ ਸਿੰਘ ਬਲਾਕ ਐਜੁਕੇਟਰ ਨੇ ਦੱਸਿਆ ਕਿ ਡੇਂਗੁ ਖਤਰਨਾਕ ਤੇ ਜਾਨਲੇਵਾ ਬੀਮਾਰੀ ਹੈ ਜੋ ਕਿ ਏਡੀਜ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ।ਇਹ ਮੱਛਰ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਤੇ ਦਿਨ ਵੇਲੇ ਕੱਟਦਾ ਹੈ।ਡੇਂਗੁ ਫੈਲਣ ਦਾ ਕਾਰਨ ਖੜਾ ਸਾਫ ਪਾਣੀ ,ਗਮਲਿਆ, ਕੂਲਰਾਂ,ਟਾਇਰਾ ਤੇ ਫਰਿੱਜਾ ਵਿਚਲਾ ਪਾਣੀ ਜੇਕਰ ਹਫਤੇ ਤੋਂ ਪਹਿਲਾਂ ਨਹੀ ਬਦਲਿਆ ਜਾਂਦਾ ਤਾਂ ਮੱਛਰ ਪੈਦਾ ਹੋਣ ਦਾ ਖਤਰਾ ਰਹਿੰਦਾ ਹੈ।
ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਡੇਂਗੁ ਤੇ ਵਾਰ ਮੁਹਿੰਮ ਚਲਾ ਕੇ ਲੋਕਾਂ , ਵੱਖ ਵੱਖ ਵਿਭਾਗਾ ਦੇ ਕਰਮਚਾਰੀਆਂ ਨੂੰ ਮੱਛ ਪੈਦਾ ਹੋਣ ਵਾਲੇ ਸੋਮਿਆਂ ਨੂੰ ਚੈੱਕ ਕਰਨ ਤੇ ਮੱਛਰ ਦਾ ਲਾਰਵਾ ਬਣਨ ਤੋਂ ਰੋਕਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਬਲਾਕ ਕੱਸੋਆਣਾ ਵਿੱਚ ਪੈਂਦੇ ਸਾਰੇ ਪੁਲਿਸ ਸਟੇਸ਼ਨਾਂ ਵਿੱਚ ਸਿਹਤ ਕਰਮੀਆਂ ਵੱਲੋਂ ਮੱਛਰ ਪੈਦਾ ਹੋਣ ਵਾਲੇ ਸੋਮਿਆ ਨੂੰ ਚੈੱਕ ਕੀਤਾ ਗਿਆ ਤਾਂ ਜੋ ਡੇਂਗੁ ਦਾ ਲਾਰਵਾ ਪੈਦਾ ਹੋਣ ਤੋਂ ਰੋਕਆ ਜਾ ਸਕੇ। ਇਸ ਦੋਰਾਨ ਪੁਲਿਸ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਡੇਂਗੁ ਦੇ ਕਾਰਨ ,ਲੱਛਣ ਤੇ ਬਚਾਅ ਲਈ ਜਾਗਰੂਕ ਕੀਤਾ ਗਿਆ।ਉਨਾਂ ਅਪੀਲ ਕੀਤੀ ਕਿ ਲੋਕ ਆਪਣੇ ਘਰਾਂ ਤੇ ਆਲੇ ਦੁਆਲੇ ਦੀ ਸਫਾਈ ਰੱਖਣ ਤੇ ਸਰਕਾਰੀ ਦਫਤਰਾਂ ਵਿੱਚ ਕੰਮ ਕਰਦੇ ਕਰਮਚਾਰੀ ਵੀ ਆਪਣੇ ਦਫਤਰ ਵਿੱਚ ਸਫਾਈ ਦਾ ਖਾਸ ਧਿਆਨ ਰੱਖਣ।
ਇਸ ਦੋਰਾਨ ਗੁਰਿੰਦਰ ਸਿੰਘ ,ਮਨਿੰਦਰ ਸਿੰਘ,ਮਨਜਿੰਦਰ ਸਿੰਘ ,ਕਸ਼ਮੀਰ ਸਿੰਘ ਤੇ ਸਰੂਪ ਸਿੰਘ ਸਿਹਤ ਸੁਪਰਵਾਈਜਰ ਵੱਲੋਂ ਆਪਣੀਆਂ ਟੀਮਾਂ ਨਾਲ ਥਾਣਿਆਂ ਵਿੱਚ ਡੇਂਗੁ ਲਾਰਵਾ ਦਾ ਸਰਵੇ ਕੀਤਾ ਗਿਆ

