ਮੱਲਾਂਵਾਲਾ, 29 ਮਾਰਚ (ਆਸ਼ਾ ਸ਼ਰਮਾ) ਸਿੱਖਿਆ ਅਫ਼ਸਰ ਰਾਜੀਵ ਛਾਬੜਾ ਅਤੇ ਉੱਪ ਜਿਲਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰਜੀਤ ਕੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀ ਰਹਿਨੁਮਾਈ ਹੇਠ ਬਲਾਕ ਮੱਲਾਂਵਾਲਾ ਦੇ ਵੱਖ-ਵੱਖ ਪ੍ਰਾਇਮਰੀ ਸਕੂਲਾਂ ਵਿਚ ਗ੍ਰੈਜੂਏਸ਼ਨ ਸੈਰੇਮਨੀ ਤਹਿਤ ਪ੍ਰੋਗਰਾਮ ਕਰਕੇ ਸੈਂਕੜੇ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਪ੍ਰਮੋਟ ਕਰਕੇ ਪਹਿਲੀ ਜਮਾਤ ਵਿਚ ਪ੍ਰਵੇਸ਼ ਕਰਵਾਇਆ ਗਿਆ। ਇਸ ਮੌਕੇ ਬੱਚਿਆ ਨੂੰ ਡਿਗਰੀ ਵੰਡ ਵਰਦੀ ਤੇ ਟੋਪੀ ਪਹਿਨਾਈ ਗਈ | ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਸੈਂਟਰ ਹੈੱਡ ਟੀਚਰ ਸੁਨੀਲ ਕੁਮਾਰ ਨੇ ਦੱਸਿਆ ਕਿਮ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਪ੍ਰਮੋਟ ਕਰਕੇ ਪਹਿਲੀ ਜਮਾਤ ਵਿਚ ਦਾਖ਼ਲ ਹੋਣ ਦੀ ਪ੍ਰਕਿਰਿਆ ਨੂੰ ਸਿੱਖਿਆ ਵਿਭਾਗ ਵਿਚ ਇੱਕ ਤਿਉਹਾਰ ਵਜੋਂ ਮਨਾਇਆ ਗਿਆ ਹੈ, ਜਿਸ ਦੌਰਾਨ ਬੱਚਿਆਂ ਦੇ ਨਾਲ-ਨਾਲ ਉਨਾਂ ਦੇ ਮਾਪਿਆਂ ਨੇ ਵੀ ਸਮਾਗਮ ਵਿਚ ਸ਼ਿਰਕਤ ਕੀਤੀ ਹੈ। ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜੁਆਬ ਦਿੰਦਿਆਂ ਸੈਂਟਰ ਹੈੱਡ ਟੀਚਰ ਸੁਨੀਲ ਕੁਮਾਰ ਨੇ ਕਿਹਾ ਕਿ 31 ਮਾਰਚ ਨੂੰ ਬਾਕੀ ਜਮਾਤਾਂ ਦੇ ਨਤੀਜ਼ੇ ਘੋਸ਼ਿਤ ਕਰਨ ਦੇ ਤੁਰੰਤ ਬਾਅਦ 1 ਅਪ੍ਰੈਲ ਤੋਂ ਸਰਕਾਰੀ ਸਕੂਲਾਂ ਵਿਚ ਨਵੇਂ ਸੈਸ਼ਨ ਦੀ ਪੜਾਈ ਸ਼ੁਰੂ ਕਰਵਾਈ ਜਾਵੇਗੀ ਅਤੇ ਵਿਭਾਗ ਵੱਲੋਂ ਪਾਠ ਪੁਸਤਕਾਂ ਦੇ ਵੀ ਅਗਾਊਂ ਪ੍ਰਬੰਧ ਕਰ ਦਿੱਤੇ ਗਏ ਹਨ। ਇਸ ਮੌਕੇ ਉਨਾਂ ਦੇ ਨਾਲ ਸੈਂਟਰ ਹੈੱਡ ਟੀਚਰ ਨਾੜੇ ਸੁਨੀਲ ਕੁਮਾਰ, ਹਰਜੀਤ ਸਿੰਘ ਸੈਂਟਰ ਹੈੱਡ ਟੀਚਰ ਰੋਡੇ ਜੱਲੇਵਾਲਾ, ਭਰਤ ਪ੍ਰਤਾਪ ਸੈਂਟਰ ਹੈੱਡ ਟੀਚਰ ਲੌਹੁਕੇ ਖੁਰਦ, ਸੰਦੀਪ ਸ਼ਰਮਾ ਸੈਂਟਰ ਹੈੱਡ ਟੀਚਰ ਭੜਾਣਾ, ਨਿਰਮਲ ਕੌਰ ਸੈਂਟਰ ਹੈੱਡ ਟੀਚਰ ਬਹਿਕ ਗੁੱਜ਼ਰਾਂ, ਮਾਸਟਰ ਜੋਗਿੰਦਰ ਸਿੰਘ ਕੰਡਿਆਲ, ਜੈ ਪਾਲ ਉੱਪਲ, ਰੁਪਿੰਦਰ ਸਿੰਘ ਸੁਲਹਾਣੀ ਬਲਾਕ ਸਪੋਰਟਸ ਅਫ਼ਸਰ, ਮੈਡਮ ਸਿਮਰਨ ਆਦਿ ਹਾਜ਼ਰ ਸਨ।
