ਮੱਲਾ ਵਾਲਾ ਖਾਸ ( ਆਸ਼ਾ ਸ਼ਰਮਾ )ਸਵਰਗੀ ਸ੍ਰੀ ਸੱਤਪਾਲ ਸੇਠੀ ਜੀ ਦੀ 19 ਵੀਂ ਬਰਸੀ ਉਹਨਾ ਦੇ ਪਰਿਵਾਰ ਵੱਲੋਂ ਸ਼ਰਧਾ ਪੂਰਵਕ ਮਨਾਈ ਗਈ ! ਇਸ ਮੌਕੇ ਤੇ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਗਿਆ, ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ ਅਤੇ ਆਈ ਹੋਈ ਸੰਗਤ ਨੂੰ ਲੰਗਰ ਛਕਾਇਆ ਗਿਆ ! ਇਸ ਮੌਕੇ ਤੇ ਆਈ ਹੋਈ ਸੰਗਤ ਦਾ ਸਵਾਗਤ ਉਨ੍ਹਾਂ ਦੇ ਸਪੁੱਤਰ ਰਾਕੇਸ਼ ਕੁਮਾਰ ਸੇਠੀ, ਸਨਾਤਨ ਧਰਮ ਮੰਦਿਰ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਸੇਠੀ, ਨਗਰ ਪੰਚਾਇਤ ਦੇ ਵਾਈਸ ਚੇਅਰਮੈਨ ਅਜੇ ਕੁਮਾਰ ਸੇਠੀ, ਵਲੋ ਧੱਨਵਾਦ ਕੀਤਾ ਗਿਆ ! ਇਸ ਮੌਕੇ ਸ੍ਰੀ ਪ੍ਰਵੀਨ ਕੁਮਾਰ ਉਰਫ ਰਾਜੂ ਖੱਟੜ, ਮੋਤੀ ਖੇੜਾ, ਆਪ ਪਾਰਟੀ ਦੇ ਸੀਨੀਅਰ ਲੀਡਰ ਹਲਕਾ ਵਿਧਾਇਕ ਨਰੇਸ਼ ਕੁਮਾਰ ਕਟਾਰੀਆਂ ਦੇ ਸਪੁਤਰ ਸ਼ੰਕਰ ਕਟਾਰੀਆ, ਚਾਨਣ ਸਿੰਘ ਫੌਜੀ, ਹੀਰਾ ਸਿੰਘ ਗਿੱਲ ਦੁੱਲੇ ਵਾਲਾ ,ਜੱਸ ਧੰਜੂ, ਬਿੱਟਾ ਪ੍ਰਧਾਨ ,ਸੱਤ ਪਾਲ ਚਾਵਲਾ, ਸੁਸ਼ੀਲ ਕੁਮਾਰ ਸੇਠੀ, ਕਲਭੂਸ਼ਣ ਧਵਨ, ਦਰਸ਼ਨ ਦਿੱਤੇ !