EPaper SignIn

ਜ਼ਿਲਾ ਫਿਰੋਜ਼ਪੁਰ ਦੇ ਜ਼ੋਨ ਮੱਖੂ ਵਿੱਚ ਕਿਸਾਨ ਆਗੂਆਂ ਵੱਲੋਂ ਵੱਖ-ਵੱਖ ਇਕਾਈਆਂ ਦੀਆਂ ਮੀਟਿੰਗਾਂ
  • 151108625 - MANGAL SINGH 0



 

 

ਮਿਤੀ 29 ਜੁਲਾਈ (ਮੰਗਲ ਸਿੰਘ ਮਖੂ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਫਿਰੋਜ਼ਪੁਰ ਵਿਚ ਜੋਨ ਮੱਖੂ ਦੇ ਵੱਖ ਵੱਖ ਪਿੰਡਾਂ ਜਿਵੇਂ ਭੂਪੇਵਾਲਾ, ਜੋਗੇਵਾਲਾ, ਮਹਿਮੂਦਵਾਲਾ, ਮੰਨੂਮਾਛੀ, ਕੁਸੂਵਾਲਾ ਮੋੜ, ਵਾੜਾਕਾਲੀ ਰਾਉਣ, ਵਾਰਸਵਾਲਾ ਜੱਟਾਂ, ਲਹਿਰਾ ਬੇਟ,ਝੰਡਾ ਬੱਗਾ, ਲੱਲ੍ਹੇ, ਮੱਖੂ ਸ਼ਹਿਰ, ਤਲਵੰਡੀ ਨਿਪਾਲਾਂ, ਨਿਜ਼ਾਮਦੀਨ, ਬਾਹਰਵਾਲੀ, ਜੱਲੇਵਾਲਾ, ਝਾਮਕੇ, ਘੁੱਦੂਵਾਲਾ, ਕਿਲੀ ਬੋਤਲਾਂ, ਛੀਹਾਂ ਪਾੜੀ, ਫੇਮੀਵਾਲਾ ਆਦਿ ਪਿੰਡਾਂ ਵਿੱਚ ਕਿਸਾਨ ਆਗੂਆਂ ਨੇ ਜਾ ਕੇ ਪਿੰਡ ਇਕਾਈਆਂ ਦੀਆਂ ਮੀਟਿੰਗਾਂ ਕੀਤੀਆਂ ਤੇ ਦਿੱਲੀ ਜਾਣ ਲਈ ਵੱਡੇ ਪੱਧਰ ਤੇ ਲਾਮਬੰਦੀ ਕੀਤੀ ਗਈ।
ਇਸ ਸੰਬੰਧੀ ਲਿਖਤੀ ਪ੍ਰੈੱਸ ਨੋਟ ਰਾਹੀਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਦੱਸਿਆ ਕਿ ਦਿੱਲੀ ਮੋਰਚੇ ਵਿਚ ਕਿਸਾਨਾਂ ਨੂੰ ਬੈਠੇ ਅੱਠ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਤੇ ਮੋਦੀ ਸਰਕਾਰ ਇਨ੍ਹਾਂ ਕਾਲ਼ੇ ਕਾਨੂੰਨ ਨੂੰ ਵਾਪਸ ਲੈਣ ਲਈ ਤਿਆਰ ਨਹੀਂ ਹੈ ਤੇ ਕਿਸਾਨਾਂ ਦੀ ਹਮਦਰਦ ਨਾ ਹੋ ਕੇ ਸਿਰਫ਼ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣੀ ਹੋਈ ਹੈ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੋਣਗੇ, ਦਿੱਲੀ ਮੋਰਚੇ ਵਿੱਚ ਦੇਸ਼ ਭਰ ਤੇ ਪੰਜਾਬ ਵਿੱਚੋਂ ਜਥੇ ਜਾਂਦੇ ਰਹਿਣਗੇ ਤੇ ਮੋਦੀ ਸਰਕਾਰ ਨੂੰ ਹਰ ਹਾਲਤ ਵਿੱਚ ਇਹ ਕਾਨੂੰਨ ਵਾਪਸ ਲੈਣੇ ਪੈਣਗੇ। ਚਾਹੇ ਇਸ ਲਈ ਜਿੰਨਾ ਮਰਜ਼ੀ ਇਮਤਿਹਾਨ ਲੈ ਲਵੇ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਹੈ ਤੇ ਸਰਕਾਰੀ ਦਫ਼ਤਰ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕੇ ਹਨ। ਆਮ ਜਨਤਾ ਦੀ ਕੋਈ ਵੀ ਇਨ੍ਹਾਂ ਦਫਤਰਾਂ ਵਿਚ ਸੁਣਵਾਈ ਨਹੀਂ ਹੋ ਰਹੀ। ਇਸ ਮੌਕੇ ਲਖਵਿੰਦਰ ਸਿੰਘ ਬਸਤੀ ਨਾਮਦੇਵ, ਬਲਕਾਰ ਸਿੰਘ, ਲਖਵਿੰਦਰ ਸਿੰਘ ਜੋਗੇਵਾਲਾ,ਨਿਰਮਲ ਸਿੰਘ ਭੂਪੇਵਾਲਾ, ਮੁਨਸ਼ਾ ਸਿੰਘ ਵਾੜਾ ਕਾਲੀ ਰਾਤ ਰਾਉਣ, ਸਾਹਿਬ ਸਿੰਘ ਤਲਵੰਡੀ, ਗੁਰਭੇਜ ਸਿੰਘ ਫੇਮੀਵਾਲਾ,ਸੰਦੀਪ ਸਿੰਘ ਲਹਿਰਾ, ਵੀਰ ਸਿੰਘ ਨਿਜਾਮਦੀਨ, ਜਰਨੈਲ ਸਿੰਘ, ਜਗਤਾਰ ਸਿੰਘ ਵਾਰਸ ਵਾਲਾ, ਕਾਬਲ ਸਿੰਘ ਛੀਹਾਪਾੜੀ, ਜਗਤਾਰ ਸਿੰਘ ਝਾਮਕੇ, ਦਿਆਲ ਸਿੰਘ ਕਿੱਲੀ, ਤਰਸੇਮ ਸਿੰਘ,ਹਰਮਨ ਸਿੰਘ ਬਾਹਰਵਾਲੀ, ਜਸਵਿੰਦਰ ਸਿੰਘ ਪੱਪੂ, ਹਰਵਿੰਦਰ ਸਿੰਘ ਮੰਨੂ ਮਾਛੀ, ਜਸਪਾਲ ਸਿੰਘ ਲੱਲ੍ਹੇ ਆਦਿ ਆਗੂ ਵੀ ਹਾਜ਼ਰ ਸਨ।

New layer...

Subscriber

173732

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात