EPaper LogIn
एक बार क्लिक कर पोर्टल को Subscribe करें खबर पढ़े या अपलोड करें हर खबर पर इनकम पाये।

ਸਰਕਾਰੀ ਸੀਨੀ ਸੈਕੰਡਰੀ ਸਕੂਲ ਜਲਾਲਾਬਾਦ ( ਜ਼ਿਲ੍ਹਾ ਮੋਗਾ ) ਐਨ. ਏ .ਐਸ ਅਧੀਨ ਸਿਖਲਾਈ ਦਿੱਤੀ ਗਈ ।
  • 151113014 - CHARANJIT SINGH 0 0
    29 Jul 2021 12:57 PM



ਮੋਗਾ 29 ( ਚਰਨਜੀਤ ਸਿੰਘ ) ਅੱਜ ਮਿਤੀ 29/7/21 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ( ਜ਼ਿਲ੍ਹਾ ਮੋਗਾ )ਵਿਖੇ ਅੰਗਰੇਜ਼ੀ ਅਤੇ ਪੰਜਾਬੀ ਵਿਸ਼ੇ ਦੀ ਐਨ. ਏ .ਐਸ ਟ੍ਰੇਨਿੰਗ ਅਧੀਨ ਸਿਖਲਾਈ ਦਿੱਤੀ ਗਈ ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ ਬਲਦੇਵ ਸਿੰਘ ( ਐੱਸ. ਆਰ .ਪੀ ਹਿਊਮੈਨਿਟੀਜ਼) ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਰਾਜ ਸਿੱਖਿਆ ਵਿਭਾਗ ਨੇ ਰਾਸ਼ਟਰੀ ਸੂਚਕ ਅੰਕ ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜੋ ਕਿ ਅਧਿਆਪਕ ਵਰਗ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਮਾਣ ਨੂੰ ਬਰਕਰਾਰ ਰੱਖਣ ਲਈ ਸਾਨੂੰ ਨਵੰਬਰ ਮਹੀਨੇ ਹੋਣ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਬੱਚਿਆਂ ਦੀ ਸੌ ਪ੍ਰਤੀਸ਼ਤ ਭਾਗੀਦਾਰੀ ਪੂਰੀ ਤਿਆਰੀ ਨਾਲ ਕਰਵਾਉਣੀ ਹੋਵੇਗੀ ।
ਐਨ.ਏ.ਐਸ ਰਾਸ਼ਟਰੀ ਪੱਧਰ ਦਾ ਸਰਵੇਖਣ ਹੈ । ਇਸ ਵਿੱਚ ਕਿਸੇ ਵੀ ਸਕੂਲ ਨੂੰ ਸੈਂਪਲ ਦੇ ਤੌਰ ਤੇ ਲਿਆ ਜਾ ਸਕਦਾ ਹੈ ਅਤੇ ਹਰ ਅਧਿਆਪਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹਰੇਕ ਵਿਦਿਆਰਥੀ ਨੂੰ ਇਸ ਸਬੰਧੀ ਜਾਣਕਾਰੀ ਦੇਵੇ ਅਤੇ ਤਿਆਰੀ ਕਰਵਾਏ ਤਾਂ ਕਿ ਪੰਜਾਬ ਰਾਜ ਪੀ.ਜੀ.ਆਈ ਸਰਵੇਖਣ ਦੀ ਤਰ੍ਹਾਂ ਐੱਨ ਏ ਐੱਸ ਵਿੱਚ ਵੀ ਮੋਹਰੀ ਹੋ ਸਕੇ।
ਇਸ ਮੌਕੇ ਡੀ.ਈ.ਓ ਸੈਕੰਡਰੀ (ਜ਼ਿਲ੍ਹਾ ਮੋਗਾ ) ਸ੍ਰੀ ਸੁਸ਼ੀਲ ਨਾਥ ਜੀ ਨੇ ਕਿਹਾ ਕਿ ਪੰਜਾਬ ਸੂਬੇ ਨੂੰ ਐੱਨ.ਏੇ.ਐੱਸ ਵਿੱਚ ਮੋਹਰੀ ਸੂਬਾ ਬਣਾਉਣ ਲਈ ਸਮੂਹ ਅਧਿਆਪਕਾਂ ਦੀ ਅਹਿਮ ਭੂਮਿਕਾ ਹੈ ਅਤੇ ਸਾਰੇ ਹੀ ਅਧਿਆਪਕ ਪੂਰੀ ਤਨਦੇਹੀ ਨਾਲ ਵਿਦਿਆਰਥੀਆਂ ਨੂੰ ਇਸ ਦੀ ਤਿਆਰੀ ਕਰਵਾਉਣਗੇ ।
ਇਸ ਮੌਕੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸ੍ਰੀ ਹਰਸ਼ ਕੁਮਾਰ ਗੋਇਲ ,ਜ਼ਿਲ੍ਹਾ ਮੀਡੀਆ ਟੀਮ ਸ. ਰਵਿੰਦਰਪਾਲ ਸਿੰਘ ਅਤੇ ਸ੍ਰੀ ਵਿਕਾਸ ਚੋਪੜਾ,ਬੀ ਐੱਮ ਅੰਗਰੇਜ਼ੀ/ਐੱਸ .ਐੱਸ ਸ. ਨਵਦੀਪ ਸਿੰਘ ,ਬੀ.ਐਮ ਐੱਸ ਐੱਸ /ਅੰਗਰੇਜ਼ੀ ਸ. ਨਿਰਵੈਰ ਸਿੰਘ ,ਮੈਡਮ ਰਜਨੀ (ਅੰਗਰੇਜ਼ੀ ਆਰ.ਪੀ),ਡੀ ਐਮ ਪੰਜਾਬੀ ਸ. ਜਸਪ੍ਰੀਤ ਸਿੰਘ ,ਸ. ਸਰਬਜੀਤ ਸਿੰਘ ਬੀ. ਐੱਮ ਪੰਜਾਬੀ ਧਰਮਕੋਟ 2,ਸ. ਗੁਰਦੀਪ ਸਿੰਘ ਬੀ. ਐੱਮ ਪੰਜਾਬੀ ਧਰਮਕੋਟ 1, ਸ.ਮਨਜੀਤ ਸਿੰਘ ਬੀ ਐੱਮ ਪੰਜਾਬੀ ਮੋਗਾ 1,ਸ. ਗੁਰਪ੍ਰੀਤ ਸਿੰਘ ਪੰਜਾਬੀ ਬੀ ਐੱਮ ਮੋਗਾ 2,ਸ.ਤੇਜਿੰਦਰ ਸਿੰਘ ਬੀ. ਐੱਮ ਪੰਜਾਬੀ ਨਿਹਾਲ ਸਿੰਘ ਵਾਲਾ
ਵਿਸ਼ੇਸ਼ ਤੌਰ ਤੇ ਮੌਜੂਦ ਸਨ ।



Subscriber

187462

No. of Visitors

FastMail

बस्ती - पीएम ने मन की बात में योग, आपात काल और श्रावण मास पर की चर्चा     वाराणसी - झूम के बरसे बादल, लबालब हुए कई क्षेत्र; मानसून आने से किसानों को राहत     हरदोई - यूपी के किसान 31 जुलाई से पहले करवा लें फसल बीमा, नहीं तो पछताना पड़ेगा     अयोध्या - एक महीने में श्रद्धालुओं के लिए खोल दिए जाएंगे रामजन्मभूमि परिसर के सभी मंदिर     नई दिल्ली - ऑफिस में REEL देखने वाले हो जाएं सावधान, रखी जा रही है कड़ी नजर जा सकती है नौकरी     बंगाल - लॉ कॉलेज गैंगरेप केस में उठे सवाल, महिला आयोग की टीम ने लगाए कई आरोप     भुवनेश्वर - पुरी रथ यात्रा भगदड़ मामले SP-DM का ट्रांसफर और पुलिस अधिकारी निलंबित