EPaper LogIn
एक बार क्लिक कर पोर्टल को Subscribe करें खबर पढ़े या अपलोड करें हर खबर पर इनकम पाये।

ਭਿੱਖੀਵਿੰਡ ਤੋਂ ਵਿਸ਼ਾਲ ਜੱਥਾ ਦਿੱਲੀ ਨੂੰ ਰਵਾਨਾ
  • 151109515 - LAKHWINDER SINGH 0 0
    20 Jul 2021 14:35 PM



ਕਿਸਾਨ ਮਜਦੂਰ ਸੰਘਰਸ਼ ਕਮੇਟੀ (ਲਖਵਿੰਦਰ ਸਿੰਘ )ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜੋਨ ਭਿੱਖੀਵਿੰਡ ਦੀ ਮੀਟਿੰਗ ਦਿਲਬਾਗ ਸਿੰਘ ਪਹੂਵਿੰਡ ਤੇ ਹਰਜਿੰਦਰ ਸਿੰਘ ਕਲਸੀਆ ਦੀ ਪ੍ਰਧਾਨਗੀ ਹੇਠ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਅਸਥਾਨ ਨਗਰ ਪਹੂਵਿੰਡ ਸਾਹਿਬ ਵਿਖੇ ਹੋਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆ ਜ਼ੋਨ ਪ੍ਰਧਾਨ ਮਹਿਲ ਸਿੰਘ ਮਾੜੀ ਮੇਘਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਬਖਸੀਆ ਜ਼ਮੀਨਾ ਤੇ ਆਪਣੇ ਹੱਕਾ ਦੀ ਰਾਖੀ ਲਈ ਮਾਝੇ ਦੇ ਕਿਸਾਨਾ ਦਾ ਵੱਡਾ ਜਥਾ 20 ਜੁਲਾਈ ਨੂੰ ਦਿੱਲੀ ਮੋਰਚੇ ਵਿੱਚ ਸਮੂਲੀਅਤ ਕਰਨ ਲਈ ਹਰੀਕੇ ਪੱਤਣ ਤੋ ਰਵਾਨਾ ਹੋਵੇਗਾ ਤੇ ਜਦੋ ਤੱਕ ਕਾਲੇ ਕਾਨੂੰਨ ਰੱਦ ਨਈ ਹੋ ਜਾਦੇ ਦਿੱਲੀ ਅੰਦੋਲਨ ਵਿੱਚ ਸਾਡੀ ਸਮੂਲੀਅਤ ਇਸੇ ਤਰ੍ਹਾ ਨਿਰੰਤਰ ਜਾਰੀ ਰਹੇਗੀ। ਇਸ ਮੌਕੇ ਗੁਰਸਾਹਿਬ ਸਿੰਘ ਪਹੂਵਿੰਡ ਨੇ ਸਾਰੀਆ ਰਾਜਸੀ ਪਾਰਟੀਆ ਨੂੰ ਜਦੋ ਤੱਕ ਕਾਲੇ ਕਾਨੂੰਨ ਰੱਦ ਨਈ ਹੋ ਜਾਦੇ ਸਿਆਸੀ ਸਰਗਰਮੀਆ ਬੰਦ ਰੱਖਣ ਦੀ ਅਪੀਲ ਵੀ ਕੀਤੀ ।ਇਸ ਮੌਕੇ ਰਣਜੀਤ ਸਿੰਘ ਚੀਮਾ ਤੇ ਪਲਵਿੰਦਰ ਸਿੰਘ ਚੂੰਘ ਨੇ ਪ੍ਰੈੱਸ ਨੋਟ ਜਾਰੀ ਕਰਦਿਆ ਕਿਹਾ ਕਿ ਕਾਲੇ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਅੰਦੋਲਨ ਨੂੰ ਲੰਮੇ ਸਮੇ ਤੱਕ ਚਲਾਉਣ ਸੰਬੰਧੀ ਜਥੇਬੰਦੀ ਨੇ ਪੂਰੀ ਤਿਆਰੀ ਕੀਤੀ ਹੋਈ ਹੈ ਤੇ ਕਾਲੇ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਤੱਕ ਸਾਡਾ ਸੰਘਰਸ ਇਸੇ ਤਰ੍ਹਾ ਜਾਰੀ ਰਹੇਗਾ। ਇਸ ਮੌਕੇ ਮੀਟਿੰਗ ਵਿੱਚ ਪੂਰਨ ਸਿੰਘ ਮੱਦਰ,ਹੀਰਾ ਸਿੰਘ ਮੱਦਰ, ਸਤਨਾਮ ਸਿੰਘ ਮਨਿਹਾਲਾ, ਰਾਜਬੀਰ ਸਿੰਘ ਮਨਿਹਾਲਾ, ਕੁਲਦੀਪ ਸਿੰਘ ਮਨਾਵਾ,ਚਮਕੌਰ ਸਿੰਘ ਮਨਾਵਾ, ਬਲਵੀਰ ਸਿੰਘ ਚੀਮਾ, ਲਵਪ੍ਰੀਤ ਸਿੰਘ ਚੀਮਾ, ਤਸਬੀਰ ਸਿੰਘ ਚੂੰਘ, ਬਲਵਿੰਦਰ ਸਿੰਘ ਪਹਿਲਵਾਨ ,ਹਰੀ ਸਿੰਘ ਕਲਸੀਆ, ਨਿਸਾਨ ਸਿੰਘ ਮਾੜੀ ਮੇਘਾ,ਮਾਨ ਸਿੰਘ ਮਾੜੀ ਮੇਘਾ, ਮਨਦੀਪ ਸਿੰਘ ਮਾੜੀ ਮੇਘਾ, ਅਖਤਿਆਰ ਸਿੰਘ ਮਨਿਹਾਲਾ, ਮਹਿਲ ਸਿੰਘ ਮਨਾਵਾ, ਅਜਮੇਰ ਸਿੰਘ ਕੱਚਾ ਪੱਕਾ, ਗੁਰਦੇਵ ਸਿੰਘ ਮੱਖੀ ਕਲ੍ਹਾ,ਗੁਰਨਾਮ ਸਿੰਘ ਵੱਡੀ ਮੱਖੀ,ਗੁਰਮੀਤ ਸਿੰਘ ਚੂੰਘ,ਅੰਗਰੇਜ਼ ਸਿੰਘ ਵੀਰਮ,ਜਗਜੀਤ ਸਿੰਘ ਡਲੀਰੀ,ਜੋਗਿੰਦਰ ਸਿੰਘ ਡਲੀਰੀ , ਸੁਖਪਾਲ ਸਿੰਘ ਦੋਦੇ, ਬਲਵਿੰਦਰ ਸਿੰਘ ਦੋਦੇ,ਬਲਦੇਵ ਸਿੰਘ ਉੱਦੋਕੇ,ਸੁਰਜੀਤ ਸਿੰਘ ਉੱਦੋਕੇ,ਨਿਰਵੈਲ ਸਿੰਘ ਚੇਲਾ,ਹਰਭਜਨ ਸਿੰਘ ਚੱਕ ਬਾਹਬਾ, ਮੇਹਰ ਸਿੰਘ ਮੱਦਰ, ਹਰਭਗਵੰਤ ਸਿੰਘ ਵਾ,ਅੰਗਰੇਜ਼ ਸਿੰਘ ਵਾ, ਜੁਗਰਾਜ ਸਿੰਘ ਸਾਧਰਾ, ਹਰਚੰਦ ਸਿੰਘ ਸਾਧਰਾ,ਬਾਜ ਸਿੰਘ ਖਾਲੜਾ,ਸੰਦੀਪ ਸਿੰਘ ਖਾਲੜਾ, ਅਜਮੇਰ ਸਿੰਘ ਅਮੀਸ਼ਾਹ, ਮਨਜੀਤ ਸਿੰਘ ਅਮੀਸ਼ਾਹ, ਰੇਸ਼ਮ ਸਿੰਘ ਨਵਾ ਪਿੰਡ, ਬਚਿੱਤਰ ਸਿੰਘ ਨਵਾਪਿੰਡ, ਸੁਰਿੰਦਰ ਸਿੰਘ ਦਾਊਦਪੁਰਾ, ਸਰਵਨ ਸਿੰਘ ਦਾਊਦਪੁਰਾ, ਜੋਗਿੰਦਰ ਸਿੰਘ ਪਹੂਵਿੰਡ,ਬਲਵਿੰਦਰ ਸਿੰਘ ਪਹੂਵਿੰਡ, ਆਦਿ ਕਿਸਾਨ ਹਾਜ਼ਰ ਹੋਏ ।



Subscriber

187571

No. of Visitors

FastMail

नई दिल्ली - नीट यूजी काउंसिलिंग के लिए 21 जुलाई से शुरू होंगे रजिस्ट्रेशन     जौनपुर - याचिकाकर्ता को धमकी देने में थाना प्रभारी समेत चार पुलिसकर्मी और एक लेखपाल निलंबित     शामली - पति का जेठानी से अफेयर! पत्नी ने किया विरोध तो दहेज में मांगे पांच लाख     त्रिपुरा - त्रिपुरा की स्नेहा देबनाथ दिल्ली में लापता, 7 दिन पहले आखिरी बार मां से हुई थी बात     तमिलनाडु - तमिलनाडु में डीजल से भरी मालगाड़ी में लगी भीषण आग     दिल्ली - दिल्ली में खुशनुमा हुआ वेदर, NCR के कई इलाकों में झमाझम बारिश