EPaper SignIn
तिरुवनंतपुरम - अगर कांग्रेस कुछ नहीं तो पीएम मोदी डरते क्यों हैं.... दूसरे चरण के चुनाव से पहले खरगे ने बीजेपी के खिलाफ खोला मोर्चा     नई दिल्ली - Umang APP से चंद मिनटों में निकाल पाएंगे PF का पैसा     नई दिल्ली - आज घोषित होंगे एमपी बोर्ड हाई स्कूल और हायर सेकेंड्री के नतीजे, MPBSE अध्यक्ष करेंगे घोषणा     नई दिल्‍ली - हम अपनी कमजोरी नहीं, इस कारण हारे, Ruturaj Gaikwad ने शिकस्‍त के लिए ठहराया दोषी     आगरा - ब्रज में लापता ‘जातियों का गुरूर’ कहीं विकास के सुबूत से आस तो कहीं चेहरा पैरोकार     नई दिल्ली - RBI ने महाराष्‍ट्र के इस बैंक पर लगा दीं कई पाबंदियां, खातों से एक रुपया भी नहीं निकाल सकेंगे ग्राहक    

ਉਦਯੋਗ ਲਈ 25 ਸਰਵਿਸ ਲਈ 15 ਲੱਖ ਹੋਵੇਗਾ ਮੁਹੱਈਆ
  • 151113014 - CHARANJIT SINGH 0

ਮੋਗਾ, 27 ਸਤੰਬਰ ( Charanjit Gahla )ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਭਾਰਤ ਸਰਕਾਰ ਖਾਦੀ ਅਤੇ ਵਿਲੇਜ਼ ਇੰਡਸਟਰੀਜ਼ ਕਮਿਸ਼ਨ ਦੀ ਸਕੀਮ "ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ" ਪ੍ਰੋਗਰਾਮ ਅਧੀਨ ਨਵਾਂ ਉਦਯੋਗ ਸ਼ੁਰੂ ਕਰਨ ਲਈ (ਵਿੱਤੀ ਸਹਾਇਤਾ) ਕਰਜ਼ਾ ਪ੍ਰਾਪਤ ਕਰਨ ਦਾ ਉਪਬੰਧ ਕੀਤਾ ਗਿਆ ਹੈ। ਇਸ ਪ੍ਰੋਗਰਾਮ ਅਧੀਨ ਨੈਸ਼ਨਲ ਪੱਧਰ 'ਤੇ ਖਾਦੀ ਅਤੇ ਵਿਲੇਜ਼ ਇੰਡਸਟਰੀਜ਼ ਕਮਿਸ਼ਨ ਵੱਲੋ ਅਤੇ ਜ਼ਿਲ੍ਹਾ ਪੱਧਰ 'ਤੇ ਤਿੰਨ ਸਰਕਾਰੀ ਏਜੰਸੀਆਂ ਜ਼ਿਲ੍ਹਾ ਉਦਯੋਗ ਕੇਦਰ, ਖਾਦੀ ਵਿਲੇਜ਼ ਇੰਡਸਟਰੀਜ਼ ਕਮਿਸ਼ਨ ਅਤੇ ਖਾਦੀ ਵਿਲੇਜ਼ ਇੰਡਸਟਰੀਜ਼ ਬੋਰਡ ਵੱਲੋ ਆਪਣਾ ਉਦਯੋਗ ਸ਼ੁਰੂ ਕਰਨ ਦੇ ਇਛੁੱਕ ਬਿਨੈਕਾਰਾਂ ਨੂੰ 25 ਲੱਖ ਰੁਪਏ ਤੱਕ ਅਤੇ ਸਰਵਿਸ ਸੈਕਟਰ ਲਈ 15 ਲੱਖ ਰੁਪਏ ਤੱਕ ਦਾ ਕਰਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ। ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ "ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ" ਪ੍ਰੋਗਰਾਮ ਅਧੀਨ ਸਰਕਾਰ ਵੱਲੋ ਬਿਨੈਕਾਰ ਦੀ ਕੈਟਾਗਿਰੀ ਦੇ ਆਧਾਰ 'ਤੇ ਪ੍ਰੋਜੈਕਟ ਸ਼ੁਰੂ ਕਰਨ ਲਈ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਸ਼ਹਿਰੀ ਖੇਤਰ ਵਿੱਚ ਜਨਰਲ ਕੈਟਾਗਿਰੀ ਪੁਰ਼ਸ ਨੂੰ 15 ਪ੍ਰਤੀਸ਼ਤ ਅਤੇ ਐਸ.ਸੀ./ਐਸ.ਟੀ./ਬੀ.ਸੀ./ਐਕਸ ਸਰਵਿਸਮੈਨ/ਹੈਡੀਕੈਪਡ/ਵੂਮੈਨ ਨੂੰ 25 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਪੇਡੂ ਖੇਤਰ ਵਿੱਚ ਜਨਰਲ ਕੈਟਾਗਿਰੀ ਪੁਰਸ਼ ਨੂੰ 25 ਪ੍ਰਤੀਸ਼ਤ ਅਤੇ ਐਸ.ਸੀ./ਐਸ.ਟੀ./ਬੀ.ਸੀ./ਐਕਸ-ਸਰਵਿਸਮੈਨ/ਹੈਡੀਕੈਪਡ/ਵੁਮੈਨ ਨੂੰ 35 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਂਦੀ ਹੈ, ਬਿਨੈਕਾਰ ਦਾ ਸਿੱਬਲ ਸਕੋਰ ਸੰਤੋਸ਼ਜਨਕ ਹੋਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਦੇ ਚਾਹਵਾਨ ਉਮੀਦਵਾਰ ਖਾਦੀ ਵਿਲੇਜ਼ ਇੰਡਸਟਰੀਜ਼ ਕਮਿਸ਼ਨ ਦੀ ਵੈਬਸਾਈਟ www.kvic.online.in 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਸਬੁੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਦਫ਼ਤਰ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਦਰ, ਫੋਕਲ ਪੁਆਇੰਟ ਮੋਗਾ ਦੇ ਕਰਮਚਾਰੀਆਂ ਨਾਲ ਟੈਲੀਫੋਨ ਨੰਬਰ 94640-95699, 98656-01648 ਅਤੇ 98726-28667 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਸ੍ਰੀ ਸੰਦੀਪ ਹੰਸ ਨੇ ਮੋਗਾ ਦੇ ਨੌਜਵਾਨਾਂ ਨੂੰ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਵੇ ਉਦਯੋਗ/ਸਰਵਿਸ ਯੁਨਿਟ ਲਗਾਉਣ ਨਾਲ ਸਵੈ ਰੋਜ਼ਗਾਰ ਦੇ ਨਾਲ-ਨਾਲ ਰੋਜ਼ਗਾਰ ਉਤਪਤੀ ਵਿੱਚ ਵੀ ਯੋਗਦਾਨ ਮਿਲੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਅਜਿਹੇ ਯੁਨਿਟਾਂ ਨੂੰ ਇਸ ਸਕੀਮ ਤਹਿਤ ਭਾਰਤ ਸਰਕਾਰ ਤੋ ਮਿਲ ਰਹੀ ਸਬਸਿਡੀ ਤੋ ਇਲਾਵਾ ਪੰਜਾਬ ਸਰਕਾਰ ਵੱਲੋ ਜਾਰੀ ''ਇੰਡਸਟਰੀਅਲ ਬਿਜ਼ਨੈਸ ਡਿਵੈਲਪਮੈਟ ਪਾਲਿਸੀ-2017" ਵਿੱਚ ਵੀ ਵਿੱਤੀ ਅਤੇ ਨਾਨ ਵਿੱਤੀ ਲਾਭ ਮਿਲਣਯੋਗ ਹੋਣਗੇ।

Subscriber

173828

No. of Visitors

FastMail