ਅਣਪਛਾਤੇ ਵਾਹਨ ਦੀ ਟੱਕਰ ਨਾਲ ਇੱਕ ਜਖ਼ਮੀ
- 151119651 - GAGANDEEP SINGH
0
ਕੋਟਕਪੂਰਾ 18ਅਗਸਤ (ਗਗਨਦੀਪ ਸਿੰਘ ਮੱਤਾ ) :- ਕੋਟਕਪੁਰਾ -ਮੋਗਾ ਰੋਡ ਤੇ ਇੱਕ ਢਾਬੇ ਦੇ ਕੋਲੋਂ ਸੜਕ ਪਾਰ ਕਰਦੇ ਹੋਏ ਇੱਕ ਵਿਅਕਤੀ ਨੂੰ ਅਣਪਛਾਤੇ ਵਹੀਕਲ ਦੁਆਰਾ ਫ੍ਹੇਟ ਮਾਰਨ ਕਾਰਨ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਕੋਮਾ ਦੀ ਹਾਲਤ ਵਿੱਚ ਜੇਰੇ- ਏ-ਇਲਾਜ ਰੱਖਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੋਟਕਪੂਰਾ -ਮੋਗਾ ਰੋਡ ਤੇ ਸਥਿਤ ਸਹਾਈ ਢੁਬਾ ਕੋਲੋਂ ਕਠੂਆ ਦਾ ਰਹਿਣ ਵਾਲਾ ਸੰਜੇ ਜਦ ਸੜਕ ਪਾਰ ਕਰਨ ਲੱਗਾ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਵਾਹਨ ਚਾਲਕ ਆਪਣੇ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਬੇਹੱਦ ਗੰਭੀਂਰ ਹਾਲਤ ਵਿੱਚ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿਥੇ ਉਹ ਕੋਮਾ ਦੀ ਹਾਲਤ ਵਿੱਚ ਹੈ। ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਦੇ ਖ਼ਿਲਾਫ਼ ਮੁਕੱਦਮਾਂ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ