EPaper SignIn

ਫਰੀਦਕੋਟ ਵਿੱਚ ਸਕਾਰਪੀੳ ਗੱਡੀ ਕੱਸੀ ਵਿੱਚ ਡਿੱਗੀ
  • 151118038 - GURJEET SINGH DHILLON 0



ਸਾਦਿਕ 16 ਅਗਸਤ (ਗੁਰਜੀਤ ਸਿੰਘ ਢਿੱਲੋਂ) -ਸਾਦਿਕ-ਫਰੀਦਕੋਟ ਸੜਕ ਤੇ ਗੁਰਦੁਆਰਾ ਬਾਉਲੀ ਸਾਹਿਬ ਦੇ ਕੋਲ ਜੰਡਵਾਲਾ ਕੱਸੀ ਵਿੱਚ ਫਰੀਦਕੋਟ ਦੀ ਇੱਕ ਸਕਾਰਪੀੁੳ ਗੱਡੀ ਡਿੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜੰਡਵਾਲਾ ਸੰਧੂ ਦੇ ਜੱਗਾ ਸਿੰਘ ਆਪਣੀ ਗੱਡੀ ਪੀ. ਬੀ 04 ਐਕਸ 1196 ਤੇ ਪਿੰਡ ਜੰਡਵਾਲਾ ਤੋ ਫਰੀਦਕੋਟ ਨੂੰ ਜਾ ਰਿਹਾ ਸੀ। ਜਦ ਉਹ ਫਰੀਦਕੋਟ ਵਾਲੀ ਮੁੱਖ ਸੜਕ ਤੇਜੰਡਵਾਲਾ ਕੱਸੀ ਕੱਲ ਪਹੁੰਚਿਆ ਮੋੜ ਜਿ਼ਆਦਾ ਹੀ ਖਤਰਕਾਨ ਹੋਣ ਕਰਕੇ ਗੱਡੀ ਬੇਕਾਬੂ ਹੋ ਕੇ ਸਿੱਧੀ ਕੱਸੀ ਵਿੱਚ ਡਿੱਗ ਗਈ। ਕਾਰ ਚਾਲਕ ਜੱਗਾ ਸਿੰਘ ਨੇ ਮਾਮੁਲੀ ਸੱਟਾਂ ਲੱਗੀਆ ਤੇ ਕੱਸੀ ਦੇ ਨੇੜੇ ਬਣੇ ਸਰਵਿਸ ਸਟੇਸ਼ਨ ਤੇ ਕੰਮ ਕਰਦੇ ਮੁਲਾਜਮਾਂ ਨੇ ਮੌਕੇ ਤੇ ਪਹੁੰਚ ਕੇ ਕਾਰ ਸਵਾਰ ਨੂੰ ਕਾਰ ਵਿੱਚੋ ਬਾਹਰ ਕੱਢਿਆ। ਇਸ ਘਟਨਾ ਬਾਰੇ ਜਦ ਪਿੰਡ ਵਾਸੀਆ ਨੂੰ ਪਤਾ ਲੱਗਿਆ ਤਾਂ ਪਿੰਡ ਵਾਸੀ ਕਾਫੀ ਗਿਣਤੀ ਵਿੱਚ ਮੌਕੇ ਤੇ ਪੁੱਜੇ ਤੇ ਗੱਡੀ ਨੂੰ ਕੱਸੀ ਵਿੱਚੋ ਬਾਹਰ ਕੱਢਿਆ।

Subscriber

173790

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात