ਪ੍ਰੇਮਿਕਾ ਤੋਂ ਪਰੇਸ਼ਾਨ ਹੋ ਕਿ ਨੌਜਵਾਨ ਨੇ ਕੀਤੀ ਖੁਦਕੁਸ਼ੀ
- 151118038 - GURJEET SINGH DHILLON
0
ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
ਕੋਟਕਪੂਰਾ (ਗੁਰਜੀਤ ਸਿੰਘ ਢਿੱਲੋਂ) :- ਪ੍ਰੇਮਿਕਾ ਤੋਂ ਪਰੇਸ਼ਾਨ ਹੋ ਕਿ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ । ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਅਧਾਰ ਤੇਂ ਪੁਲਿਸ ਨੇ ਕਾਰਵਾਈ ਕਰਦੇ ਹੋਏ। ਔਰਤ ਦੇ ਖਿਲਾਫ ਮੁਕੱਦਮਾਂ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਢੈਪਈ ਦੇ ਰਹਿਣ ਵਾਲੀ ਗੁਰਮੇਲ ਕੌਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਸ ਦਾ ਬੇਟਾ ਜਗਸੀਰ ਸਿੰਘ ਜੋ ਕਿ ਸਰਕਾਰੀ ਸਕੂਲ ਮੱਤਾ ਵਿਖੇ ਕਲੱਰਕ ਦੇ ਤੌਰ ਤੇ ਕੰਮ ਕਰਦਾ ਸੀ, ਦੇ ਪਿੰਡ ਦੇ ਹੀ ਰਹਿਣ ਵਾਲੀ ਬਲਜਿੰਦਰ ਕੌਰ ਪਤਨੀ ਕਾਕਾ ਸਿੰਘ ਨਾਲ ਕਥਿਤ ਤੌਰ ਤੇ ਨਜਾਇਜ ਸਬੰਧ ਸਨ। ਜਿਸ ਤੇ ਬਲਜਿੰਦਰ ਕੌਰ ਕਥਿਤ ਤੌਰ ਤੇ ਜਗਸੀਰ ਸਿੰਘ ਦਾ ਕਿਤੇ ਹੋਰ ਵਿਆਹ ਨਹੀ ਹੋਣ ਦੇ ਰਹੀ ਸੀ। ਜਿਸ ਤੋਂ ਕਥਿਤ ਤੌਰ ਤੇ ਪਰੇਸ਼ਾਨ ਹੋ ਕੇ ਜਗਸੀਰ ਸਿੰਘ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।