ਕੈਰੋਨਾ ਦੇ ਚਲਦੇ ਬਾਜ਼ਾਰ ਵਿਚ ਮੰਦਾ
- 151109515 - LAKHWINDER SINGH
0
ਹਰੀਕੇ 19.ਮਈ (ਲਖਵਿੰਦਰ ਸਿੰਘ ) ਹਰੀਕੇ ਦੇ ਮੇਨ ਬਾਜ਼ਾਰ ਵਿੱਚ ਅੱਜ ਵੀ ਦੁਕਾਨਦਾਰ ਗ੍ਰਾਹਕਾਂ ਨੂੰ ਉਡੀਕਦੇ ਨਜ਼ਰ ਆਏ
ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਸਬਜ਼ੀ ਵਿਕਰੇਤਾ ਗੁਰਮੇਜ ਸਿੰਘ (ਗੇਜਾ )ਨੇ ਦੱਸਿਆ ਕੇ ਅੱਜ ਦੂਸਰੇ ਦਿਨ ਵੀ ਮਾਰਕੀਟ ਖੁੱਲਣ ਤੇ ਕਾਰੋਬਾਰ ਤੇ ਕੋਈ ਬਹੁਤਾ ਵਧੀਆ ਅਸਰ ਦਿਖਾਈ ਨਹੀਂ ਦਿੱਤਾ ਕਰੋਨਾ ਵਾਇਰਸ ਨੇ ਲੋਕਾਂ ਦੇ ਕੰਮਕਾਰ ਨੂੰ ਖਤਮ ਕਰ ਦਿੱਤਾ ਹੈ ਅਤੇ ਕੰਮਕਾਰ ਦੀ ਗੱਡੀ ਹੌਲ਼ੀ ਹੌਲ਼ੀ ਲੀਹ ਤੇ ਆਵੇਗੀ (ਦੀਪ ਬਿਲਡਿੰਗ ਮਟੀਰੀਅਲ ) ਦੇ ਮਾਲਿਕ ਜਤਿੰਦਰ ਅਤੇ ਸੁਖਬੀਰ ਸਿੰਘ ਨੇ ਦੱਸਿਆ ਕੇ ਸੀਮੈਂਟ ਦੀ ਸਪਲਾਈ ਸੁਰੂ ਤਾਂ ਹੋ ਗਈ ਏ ਪਰ ਲੋਕਾਂ ਕੋਲ ਕਾਰੋਬਾਰ ਬੰਦ ਹੋਣ ਕਰਕੇ ਪੈਸੇ ਦੀ ਕਮੀ ਕਰਕੇ ਲੋਕ ਨਵੀ ਉਸਾਰੀ ਨਹੀਂ ਕਰ ਰਹੇ ਇਸ ਕਰਕੇ ਸਾਡਾ ਕੰਮਕਾਰ ਵੀ ਮੰਦਾ ਹੈ ਕਰਫਿਉ ਹਟਣ ਤੋਂ ਦੂਸਰੇ ਦਿਨ ਵੀ ਬਾਜ਼ਾਰ ਵਿੱਚ ਮੰਦੀ ਦਾ ਆਲਮ ਰਿਹਾ। ਪੰਜਾਬ ਬਿਊਰੋ ਇੰਚਾਰਜ ਗੁਰਲਾਲ ਸਿੰਘ ਵਰੋਲਾ ਮੋਬਾਈਲ ਨੰਬਰ 9914556978