18 ਸਿਤੰਬਰ ਮੋਗਾ, ਜਿਲ੍ਹਾ ਮੋਗਾ ਦੇ ਅਪਰ ਪ੍ਰਾਇਮਰੀ “ਪੜ੍ਹੋ ਪੰਜਾਬ ,ਪੜ੍ਹਾਓ ਪੰਜਾਬ” ਟੀਮ ਦੀ ਹਫਤਾਵਾਰੀ ਮੀਟਿੰਗ ਡਾਇਟ ਮੋਗਾ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ (ਸੈਸਿ) ਮੋਗਾ ਸ੍ਰੀ ਸੁਸ਼ੀਲ ਨਾਥ ਜੀ ਦੀ ਅਗਵਾਈ ਵਿੱਚ ਸ੍ਰੀ ਰਾਕੇਸ਼ ਕੁਮਾਰ ਮੱਕੜ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਸਿ) ਜੀ ਦੀ ਹਾਜਰੀ ਵਿੱਚ ਹੋਈ । ਉਹਨਾਂ ਵੱਲੋਂ ਇਸ ਮੀਟਿੰਗ ਵਿੱਚ ਨੈਸ਼ਨਲ ਅਚੀਵਮੈਂਟ ਸਰਵੇ ਦੇ ਸੰਬੰਧ ਵਿੱਚ ਤਿਆਰੀ ਵਜੋਂ ਹੁਣ ਤੱਕ ਲਏ ਗਏ ਤਿੰਨ ਟੈਸਟਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਵਿਚਾਰ ਵਟਾਂਦਰਾ ਕੀਤਾ ਗਿਆ।ਜਿਹੜੇ ਲਰਨਿੰਗ ਆਊਟਕਮ ਵਿੱਚ ਵਿਦਿਆਰਥੀ ਕਮਜ਼ੋਰ ਹਨ , ਉਹਨਾਂ ਤੇ ਵਿਦਿਆਰਥੀਆਂ ਦੀ ਵਿਭਾਗ ਵੱਲੋਂ ਭੇਜੇ ਗਏ ਸਟੱਡੀ ਮੈਟੀਰੀਅਲ ਵਰਤੋੰ ਕਰਕੇ ਹੋਰ ਪ੍ਰੈਕਟਿਸ ਕਰਵਾਉਣ ਲਈ ਬੀ ਐੱਮ ਅਤੇ ਡੀ ਐੱਮ ਸਾਹਿਬਾਨ ਨੂੰ ਵਿਉਂਤਬੰਦੀ ਕਰਨ ਲਈ ਕਿਹਾ।ਵਿਦਿਆਰਥੀਆਂ ਨੂੰ ਵੱਧ ਤੋਂ ਵੱਧ “ਸਵੈ ਅਭਿਆਸ” ਲਈ ਵਟਸਐਪ ਤੇ ਕੁਇਜ ਹੱਲ ਕਰਨ ਲਈ ਪ੍ਰੇਰਿਤ ਕੀਤਾ ਜਾਵੇ ।ਵਿਦਿਆਰਥੀਆਂ ਦੀ ਐਨ ਟੀ ਐੱਸ ਈ / ਐੱਨ ਐੱਮ ਐੱਮ ਐੱਸ ਅਤੇ ਪੀ ਐੱਸ ਟੀ ਐੱਸ ਈ ਦੀ ਤਿਆਰੀ ਨੂੰ ਵੀ ਵਿਚਾਰਿਆ ਗਿਆ ।ਸਤੰਬਰ ਪ੍ਰੀਖਿਆ ਦੀ ਮਾਰਕਿੰਗ ਸਮੇਂ ਸਿਰ ਕਰਨ ਉਪਰੰਤ ਵਿਭਾਗ ਵੱਲੋੰ ਭੇਜੀ ਗਈ ਵਰਕਿੰਗ ਸ਼ੀਟ ਵਿੱਚ ਭਰਨ ਲਈ ਟੀਮ ਦੀ ਡਿਊਟੀ ਲਗਾਈ ਗਈ । ਇਸ ਮੀਟਿੰਗ ਵਿੱਚ ਸਿੱਖਿਆ ਸੁਧਾਰ ਟੀਮ ਮੈਂਬਰ ਦਿਲਬਾਗ ਸਿੰਘ ਬਰਾੜ , ਸੁਸ਼ੀਲ ਕੁਮਾਰ ਲੈਕ ਫਿਜਿਕਸ ਅਤੇ ਮੈਡਮ ਕੀਰਤੀ , ਡੀ ਐੱਮ ਸਾਇੰਸ ਕੁਲਦੀਪ ਸਿੰਘ ਗਿੱਲ , ਅਤੇ ਡੀ ਐੱਮ ਅੰਗਰੇਜ਼ੀ ਸ੍ਰੀ ਸੁਖਜਿੰਦਰ ਸਿੰਘ ,ਡੀ ਐੱਮ ਮੈਥ ਰਮਨਦੀਪ ਕਪਿਲ ਅਤੇ ਮੀਡੀਆ ਕੋਆਰਡੀਨੇਟਰ ਹਰਸ਼ ਗੋਇਲ ਅਤੇ ਜ਼ਿਲ੍ਹੇ ਦੇ ਸਮੂਹ ਬਲਾਕਾਂ ਦੇ ਬੀ ਐੱਮ ਸਾਹਿਬਾਨ ਹਾਜਰ ਸਨ ।