13 ਸਤੰਬਰ, ਮੋਗਾ,ਸਰਕਾਰੀ ਹਾਈ ਸਕੂਲ ਸਾਹੋਕੇ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਦਰਬਾਰ ਸਜਾਉਣ ਉਪਰੰਤ ਸਲਾਨਾ ਇਨਾਮ ਵੰਡ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਭੋਗ ਉਪਰੰਤ ਗ੍ਰਾਮ ਪੰਚਾਇਤ ਵੱਲੋਂ ਸਕੂਲ ਵਿੱਚ ਤਿਆਰ ਕਰਵਾਏ ਗਏ ਦੋ ਕਮਰਿਆਂ ਦਾ ਉਦਘਾਟਨ ਸ੍ਰੀ ਸੁਸ਼ੀਲ ਨਾਥ ਅਤੇ ਸਰਪੰਚ ਸ ਗੋਬਿੰਦ ਸਿੰਘ ਜੀ ਵਲੋਂ ਕੀਤਾ ਗਿਆ | ਇਸ ਸਮੇਂ ਸਟੇਜ ਸਕੱਤਰ ਗੁਰਪ੍ਰੀਤ ਸਿੰਘ ਸਿੱਧੂ ਸਾਇੰਸ ਮਾਸਟਰ ਵੱਲੋਂ ਨਗਰ ਨਿਵਾਸੀਆਂ ਵੱਲੋਂ ਸਮੇਂ-ਸਮੇਂ ਸਕੂਲ ਲਈ ਕੀਤੀ ਸਹਾਇਤਾ ਅਤੇ ਬੱਚਿਆਂ ਦੀਆਂ ਪ੍ਰਾਪਤੀਆਂ ਸਬੰਧੀ ਜਾਣਕਾਰੀ ਦਿੱਤੀ ਗਈ ਸਨਮਾਨ ਸਮਾਰੋਹ ਦੌਰਾਨ ਛੇਵੀਂ ਤੋਂ ਦਸਵੀ ਜਮਾਤ ਵਿੱਚ ਪ੍ਰਾਪਤ ਪੁਜੀਸ਼ਨਾਂ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਐਨ ਆਰ ਆਈ ਵੀਰ ਕੁਲਦੀਪ ਬਰਾੜ , ਕਮਲਪ੍ਰੀਤ ਸਿੰਘ, ਰਮਨਪ੍ਰੀਤ ਸਿੰਘ ਧਰਮਪਾਲ ਸਿੰਘ ਸਿੱਧੂ, ਸੰਦੀਪ ਸਿੰਘ, ਕੁਲਵਿੰਦਰ ਸਿੰਘ , ਕੁਲਦੀਪ ਸਿੰਘ, ਤਕਦੀਰ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਬਰਾੜ, ਸਤਵਿੰਦਰ ਸਿੰਘ ਸਿੱਧੂ,ਨਾਹਰ ਸਿੰਘ ਬਰਾੜ ਦੇ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਰਦਾਰ ਨਛੱਤਰ ਸਿੰਘ ਬਰਾੜ ਦੇ ਪਰਿਵਾਰ ਵੱਲੋਂ ਦਸਵੀਂ ਜਮਾਤ ਦੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਰਿਟਾਇਰ ਹੈੱਡਮਾਸਟਰ ਭੁਪਿੰਦਰ ਸਿੰਘ ਵੱਲੋਂ ਇਸ ਕਾਰਜ ਲਈ ਗ੍ਰਾਮ ਪੰਚਾਇਤ ਅਤੇ ਸਮੂਹ ਸਕੂਲ ਸਟਾਫ ਦੀ ਪ੍ਰਸੰਸਾ ਕੀਤੀ ਗਈ। ਸਕੂਲ ਹੈੱਡਮਾਸਟਰ ਗੁਰਪ੍ਰੀਤ ਸਿੰਘ ਵੱਲੋਂ ਸਮੂਹ ਜ਼ਿਲ੍ਹਾ ਟੀਮ , ਗ੍ਰਾਮ ਪੰਚਾਇਤ ਸਕੂਲ ਮੈਨੇਜਮੈਂਟ ਕਮੇਟੀ ਅਤੇ ਨਗਰ ਨਿਵਾਸੀਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ । ਇਸ ਸਮੇਂ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਹਰਮੇਲ ਸਿੰਘ , ਦਰਸ਼ਨ ਸਿੰਘ ਜੀ ਉ ਜੀ , ਹਰਜਿੰਦਰ ਸਿੰਘ ਪ੍ਰਧਾਨ, ਜਗਰੂਪ ਸਿੰਘ, ਜਸਵਿੰਦਰ ਸਿੰਘ, ਮਾਸਟਰ ਸਤਿੰਦਰ ਪਾਲ ਸਿੰਘ, ਨੰਬਰਦਾਰ ਚਰਨਜੀਤ ਸਿੰਘ, ਨੰਬਰਦਾਰ ਰਣਧੀਰ ਸਿੰਘ, ਨੰਬਰਦਾਰ ਅੰਮਿ੍ਤਪਾਲ ਸਿੰਘ, ਡਾਕਟਰ ਸੁਖਜਿੰਦਰ ਸਿੰਘ, ਜਗਜੀਤ ਸਿੰਘ ਮੱਲ੍ਹੀ, ਜਸਦੀਪ ਸਿੰਘ ਮੈਡਮ ਕੰਵਲਜੀਤ ਕੌਰ, ਮੈਡਮ ਬਲਜੀਤ ਕੌਰ, ਮੈਡਮ ਜਸਵੀਰ ਕੌਰ, ਮਾਸਟਰ ਰਾਕੇਸ਼ ਗੁੰਬਰ , ਮਾਸਟਰ ਰਾਜਬਿੰਦਰ ਸਿੰਘ , ਬਿੰਦਰ ਪਾਲ ਸਸ ਮਾਸਟਰ , ਮਾਸਟਰ ਦਰਸ਼ਨ ਸਿੰਘ, ਮਾਸਟਰ ਬਲਜੀਤ ਸਿੰਘ ਲੈਕਚਰਾਰ ਮੈਡਮ ਜਸਵਿੰਦਰ ਕੌਰ, ਸ਼ੀਲਾ ਕੌਰ ਸਫਾਈ ਸੇਵਿਕਾ, ਕੁਲਦੀਪ ਕੌਰ ਕੁੱਕ ਅਮਰਜੀਤ ਕੌਰ ਕੁੱਕ ਅਵਤਾਰ ਸਿੰਘ ਕਰੀਰ ਜ਼ਿਲ੍ਹਾ ਕੁਆਰਡੀਨੇਟਰ ਸਮਾਰਟ ਸਕੂਲ ,ਸ੍ਰੀ ਪੰਨਾ ਲਾਲ ਪ੍ਰਿੰਸੀਪਲ ਸਸਸਸ ਠੱਠੀ ਭਾਈ ,ਸ੍ਰੀ ਹਰਸ ਗੋਇਲ ਮੀਡੀਆ ਕੁਆਰਡੀਨੇਟਰ, ਸ੍ਰੀ ਹਰਸਿਮਰਨ ਸਿੰਘ, ਸਾਬਕਾ ਫੌਜੀ ਅਮਰਜੀਤ ਸਿੰਘ, ਰਾਜ ਸਿੰਘ ਰਾਜੂ ਹਾਜ਼ਰ ਸਨ