EPaper SignIn

ਤੰਦਰੁਸਤ ਰਹਿਣ ਲਈ ਸੰਤੁਲਤ ਭੋਜਨ ਦੀ ਲੋੜ – ਸਿਵਲ ਸਰਜਨ ਨੈਸ਼ਨਲ ਨਿਊਟ੍ਰੀਸ਼ਨ ਵੀਕ ਮਨਾਇਆ
  • 151114024 - DEVINDER KUMAR 0



 

       ਮੋਗਾ, 8 ਸਤੰਬਰ – ਤੰਦਰੁਸਤ ਰਹਿਣ ਲਈ ਸ਼ਰੀਰ ਨੂੰ ਸੰਤੁਲਤ ਭੋਜਨ ਦੀ ਲੋੜ ਹੁੰਦੀ ਹੈ। ਇਹ ਸ਼ਬਦ ਸਿਵਲ ਸਰਜਨ ਮੋਗਾ ਡਾਕਟਰ ਅਮਰਪ੍ਰੀਤ ਕੌਰ "ਬਾਜਵਾ" ਦੀ ਅਗਵਾਈ ਹੇਠ ਸਿਵਿਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਵਿੱਚ ਰਾਸ਼ਟਰੀ ਪੋਸ਼ਣ ਸਪਤਾਹ ਮਨਾਉਣ ਮੌਕੇ ਕਿਹੇ | ਇਸ ਦੇ ਸੰਬੰਧ ਵਿਚ ਉਨ੍ਹਾਂ ਦੱਸਿਆ ਕਿ ਗਰਭਵਤੀ ਮਹਿਲਾਵਾਂ ਨੂੰ ਗਰਭਾਵਸਥਾ ਦੌਰਾਨ ਸਹੀ ਪੋਸ਼ਣ ਨਾ ਮਿਲਣ ਦੇ ਕਾਰਨ ਅਨੀਮੀਆ (ਖੁਨ ਦੀ ਕਮੀ) ਦੇ ਨਾਲ- ਨਾਲ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਜਿਲਾ ਪਰਿਵਾਰ ਤੇ ਭਲਾਈ ਅਫਸਰ ਡਾਕਟਰ ਰੁਪਿੰਦਰ ਕੌਰ ਗਿੱਲ ਨੇ ਬੋਲਦਿਆਂ ਕਿਹਾ ਕਿ ਸਤੂਲਿਤ ਭੋਜਨ ਨਾਲ ਮਾਨਸਿਕ ਸਿਹਤ ਅਤੇ ਗਰਭ ਵਿਚ ਪਲ ਰਹੇ ਬੱਚੇ ਤੇ ਸਕਾਰਾਤਮਕ ਅਸਰ ਪੈਂਦਾ ਹੈ | ਓਹਨਾ ਦੀ ਸਿਹਤ ਤੰਦਰੁਸਤ ਰਹਿੰਦੀ ਹੈ। ਅਨਮੀਆ ਦੀ ਘਾਟ ਕਾਰਣ ਜਣੇਪੇ ਦੌਰਾਨ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਤੇ ਬੱਚਾ ਘੱਟ ਵਜਨ ਵਾਲਾ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਪੋਸ਼ਣ ਦਾ ਸ਼ਿਕਾਰ ਹੋਣ ਕਾਰਨ ਦੇਸ਼ ਵਿੱਚ 0-6 ਸਾਲ ਦੇ ਅਣਗਿਣਤ ਬੱਚੇ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਵਿੱਚ ਜੰਕ ਫੂਡ ਦਾ ਪ੍ਰਚਲਨ ਵੱਧ ਰਿਹਾ ਹੈ ਇਸ ਵਿੱਚ ਪੌਸ਼ਟਿਕ ਤੱਤ ਨਾ ਦੇ ਬਰਾਬਰ ਹੁੰਦੇ ਹਨ ਤੇ ਸ਼ਰੀਰ ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਉਨ੍ਹਾਂ ਲੋਕਾਂ ਨੂੰ ਜੰਕ ਫੂਡ ਤੋਂ ਪਰਹੇਜ ਰੱਖਣ ਲਈ ਕਿਹਾ। ਇਸ ਮੌਕੇ
ਜਿਲਾ ਟੀਕਾਕਰਨ ਅਫਸਰ ਡਾ. ਅਸ਼ੋਕ ਸਿੰਗਲਾ ਨੇ ਦੱਸਿਆ ਕਿ ਇਸ ਹਫਤੇ ਨੂੰ ਮਣਾਏ ਜਾਣ ਦਾ ਉਦੇਸ਼ ਹੀ ਸੰਤੁਲਤ ਖੁਰਾਕ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਰੁਝੇਵਿਆਂ ਭਰੀ ਜਿੰਦਗੀ ਵਿਚ ਲੋਕ ਆਪਣੇ ਖਾਣ ਪਾਣ ਨੂੰ ਲੈ ਕੇ ਜਿਆਦਾ ਗੰਭੀਰ ਨਹੀਂ, ਜੋਕਿ ਗਲਤ ਹੈ।ਉਨ੍ਹਾਂ ਗਰਭਵਤੀ ਮਹਿਲਾਵਾਂ ਨੂੰ ਵੀ ਵਧੀਆਂ ਖੁਰਾਕ ਲੈਣ ਲਈ ਪ੍ਰੇਰਿਆ | ਜਿਹੜੀ ਕਿ ਪ੍ਰੋਟੀਨ , ਕਾਰਬੋਹਾਈਡ੍ਰੇਟ, ਆਇਰਨ, ਵਿਟਾਮਿਨ ਯੁਕਤ ਹੋਵੇ। ਉਨ੍ਹਾਂ ਦੱਸਿਆ ਕਿ ਅਜਿਹੀ ਖੁਰਾਕ ਲੈਣ ਨਾਲ ਮਾਂ ਦੇ ਨਾਲ - ਨਾਲ ਹੋਣ ਵਾਲਾ ਬੱਚਾ ਵੀ ਸਿਹਤਮੰਦ ਰਹਿੰਦਾ ਹੈ। ਇਸ ਮੌਕੇ ਤੇ ਹਾਜ਼ਿਰ ਕ੍ਰਿਸ਼ਨਾ ਸ਼ਰਮਾ ਜਿਲਾ ਸਿੱਖਿਆ ਅਤੇ ਸੂਚਨਾ ਅਫ਼ਸਰ ਨੇ ਕਿਹਾ ਕਿ ਕੌਮੀ ਖੁਰਾਕ ਹਫਤਾ ਅਤੇ ਰਾਸ਼ਟਰੀ ਪੋਸ਼ਣ ਮਹੀਨਾ ਮਨਾਉਣ ਬਾਰੇ ਮੀਡੀਆ ਗਤੀਵਿਧੀਆ ਰਾਹੀਂ ਅਤੇ ਪੋਸਟਰਾਂ ਬੈਨਰ ਲਗਾ ਕੇ ਜਾਗਰੂਕਤਾ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਹਾਜ਼ਿਰ ਡਾਕਟਰ ਕਮਲਦੀਪ ਕੌਰ ਮਾਹਲ ਜਿਲਾ dental ਸਿਹਤ ਅਫ਼ਸਰ ਮੋਗਾ ਅਤੇ ਡਾਕਟਰ ਸਿਮਰਤ ਖੋਸਾ ਔਰਤ ਰੋਗਾ ਦੇ ਮਾਹਿਰ ਅਤੇ ਨਰਸਿੰਗ ਸਿਸਟਰ ਰਣਜੀਤ ਕੌਰ,ਮਨਜੀਤ ਕੌਰ ਤੋ ਇਲਾਵਾ ਹੋਰ ਸਟਾਫ ਵੀ ਹਾਜ਼ਿਰ ਸਨ ।


Subscriber

173732

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात