EPaper SignIn

ਪ੍ਰਾਈਵੇਟ ਸਕੂਲ ਮੁਖੀਆਂ ਨੂੰ ਨੈਸ ਪ੍ਰੀਖਿਆ ਸੰਬੰਧੀ ਜਾਣਕਾਰੀ ਦਿੱਤੀ ਗਈ
  • 151114024 - DEVINDER KUMAR 0



 

        28 ਅਗਸਤ, ਮੋਗਾ, ਅੱਜ ਸਥਾਨਕ ਇੰਡੋ ਸੋਵੀਅਤ ਫ੍ਰੈਂਡਸ਼ਿਪ ਕਾਲਜ ਫਾਰ ਫਾਰਮੇਸੀ ਮੋਗਾ ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਮੁੱਖ ਦਫਤਰ ਤੋਂ ਨੋਡਲ ਅਫਸਰ ਹਰਪ੍ਰੀਤ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸੁਸ਼ੀਲ ਨਾਥ ਦੀ ਅਗਵਾਈ ਹੇਠ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਨਾਲ ਇਕ ਭਰਵੀਂ ਮੀਟਿੰਗ ਕੀਤੀ ਗਈ | ਜਿਸ ਵਿਚ ਜ਼ਿਲ੍ਹਾ ਮੈਂਟਰ ਸੁਖਜਿੰਦਰ ਸਿੰਘ ਕੁਲਦੀਪ ਸਿੰਘ ਅਤੇ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਕੋਆਰਡੀਨੇਟਰ ਮਨਮੀਤ ਸਿੰਘ ਰਾਏ ਨੇ ਨੈਸ ਪ੍ਰੀਖਿਆ ਸਬੰਧੀ ਸਮੁੱਚੀ ਜਾਣਕਾਰੀ ਸਕੂਲ ਮੁਖੀਆਂ ਨਾਲ ਸਾਂਝੀ ਕੀਤੀ | ਇਸ ਮੌਕੇ ਸਿੱਖਿਆ ਸੁਧਾਰ ਟੀਮ ਤੋਂ ਦਿਲਬਾਗ ਸਿੰਘ ਅਤੇ ਸੁਧੀਰ ਕੁਮਾਰ, ਸੁਖਜਿੰਦਰ ਸਿੰਘ , ਕੁਲਦੀਪ ਸਿੰਘ ਨੇ ਵੀ ਆਪਣੇ ਨੁਕਤੇ ਅਤੇ ਵਿਚਾਰ ਸਾਂਝੇ ਕੀਤੇ । ਆਪਣੇ ਸੰਬੋਧਨ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਨਾਥ ਨੇ ਕਿਹਾ ਕਿ ਮੋਗਾ ਜ਼ਿਲ੍ਹਾ ਪੰਜਾਬ ਭਰ ਵਿੱਚੋਂ ਨੰਬਰ ਇੱਕ ਆ ਕੇ ਮਿਆਰੀ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਮੋਹਰੀ ਬਣਾਈ ਰੱਖਣ ਲਈ ਵਚਨਬੱਧ ਹੈ । ਹਰਪ੍ਰੀਤ ਸਿੰਘ ਨੇ ਕਿਹਾ ਕਿ ਵਿਭਾਗੀ ਹਦਾਇਤਾਂ ਮੁਤਾਬਕ ਪੰਜਾਬ ਰਾਜ ਦੇ ਸਮੂਹ ਸਕੂਲ ਇਸ ਵਾਰ ਨੈਸ ਸੰਬੰਧੀ  ਪ੍ਰਕਿਰਿਆ ਵਿੱਚ ਹਿੱਸਾ ਲੈਣਗੇ ; ਅਤੇ ਪੰਜਾਬ ਰਾਜ ਦੇ ਸਮੁੱਚੇ ਮੁਲਾਂਕਣ ਸਮੇਂ ਇਨ੍ਹਾਂ ਸਕੂਲਾਂ ਦੀ ਭੂਮਿਕਾ ਵੀ ਫ਼ੈਸਲਾਕੁਨ ਰਹਿ ਸਕਦੀ ਹੈ। ਉਨ੍ਹਾਂ ਅੱਜ ਦੇ ਇਸ ਵਿਭਾਗੀ ਟ੍ਰੇਨਿੰਗ ਵਿਚ ਪਹੁੰਚਣ ਤੇ ਜਿੱਥੇ ਸਭ ਨੂੰ ਜੀ ਆਇਆਂ ਕਿਹਾ, ਉੱਥੇ ਇਨ੍ਹਾਂ ਸਕੂਲਾਂ ਨੂੰ ਨਿਰੰਤਰ ਵਿਦਿਆਰਥੀਆਂ ਦੀ ਸਕੂਲ ਸਿਲੇਬਸ ਦੇ ਨਾਲ - ਨਾਲ ਨੈੱਟ ਦੀ ਤਿਆਰੀ ਕਰਵਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਮੈਂਬਰ, ਸੋਸ਼ਲ ਮੀਡੀਆ ਕੋਆਰਡੀਨੇਟਰ ਹਰਸ਼ ਕੁਮਾਰ ਗੋਇਲ, ਵਿਕਾਸ ਚੋਪੜਾ, ਹਰਸਿਮਰਨ ਸਿੰਘ ਮੋਂਟੀ, ਰਵਿੰਦਰ ਪਾਲ ਸਿੰਘ , ਨਵਦੀਪ ਬਾਜਵਾ ਅਮਨਦੀਪ ਸਿੰਘ, ਨਿਧੀ, ਕੀਰਤੀ, ਸੁਧੀਰ ਕੁਮਾਰ ਅਤੇ ਸਮੂਹ ਸਕੂਲਾਂ ਦੇ ਮੁਖੀ ਅਤੇ ਪ੍ਰਤੀਨਿਧੀ ਹਾਜ਼ਰ ਸਨ।


Subscriber

173790

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात