EPaper SignIn

ਬੇਰੁਜ਼ਗਾਰਾਂ 'ਤੇ ਪਰਚੇ ਨਹੀਂ, ਰੁਜ਼ਗਾਰ ਦਾ ਹੱਕ ਦੇਵੇ ਸਰਕਾਰ: ਡੀ.ਟੀ.ਐੱਫ
  • 151114024 - DEVINDER KUMAR 0



 

  ਬੇਰੁਜ਼ਗਾਰ ਸਾਂਝੇ ਮੋਰਚੇ 'ਤੇ ਦਰਜ ਝੂਠੇ ਪਰਚੇ ਰੱਦ ਕਰੇ ਸਰਕਾਰ: ਮਟਵਾਣੀ

       27 ਅਗਸਤ, ਮੋਗਾ, ਪਿਛਲੇ ਚਾਰ ਸਾਲ ਤੋ ਰੁਜ਼ਗਾਰ ਦਾ ਹੱਕ ਮੰਗ ਰਹੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੀ ਬਜਾਏ ਕਾਂਗਰਸ ਸਰਕਾਰ ਹੁਣ ਲਾਠੀ, ਗੋਲੀ ਤੇ ਝੂਠੇ ਪਰਚਿਆਂ ਦੀ ਦਮਨਕਾਰੀ ਨੀਤੀ ਤੇ ਉੱਤਰ ਆਈ ਹੈ,ਜਿਸਨੂੰ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਤਿਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ, ਸਕੱਤਰ ਸਰਵਣ ਸਿੰਘ ਔਜਲਾ ਤੇ ਵਿੱਤ ਸਕੱਤਰ ਜਸਵਿੰਦਰ ਸਿੰਘ ਬਠਿੰਡਾ ਨੇ ਕੀਤਾ। ਉਨ੍ਹਾਂ ਆਖਿਆ ਕਿ ਸਿਹਤ ਅਤੇ ਸਿੱਖਿਆ ਵਿਭਾਗ ਵਿੱਚ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਪਹਿਲਾ 6 ਮਹੀਨੇ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਅਤੇ ਹੁਣ 8 ਮਹੀਨੇ ਤੋਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਪੱਕਾ ਮੋਰਚੇ ਲਗਾ ਕੇ ਬੈਠੇ ਹੋਏ ਹਨ। ਬੇਰੁਜ਼ਗਾਰਾਂ ਉੱਤੇ ਜਿੱਥੇ ਅਨੇਕਾ ਵਾਰ ਸੰਗਰੂਰ ਲਾਠੀਚਾਰਜ ਅਤੇ ਮਾਮਲੇ ਦਰਜ਼ ਹੋਏ ਹਨ, ਉਥੇ ਹੀ ਮੋਤੀ ਮਹਿਲ ਅੱਗੇ ਆਪਣੀ ਪੁਕਾਰ ਲੈ ਕੇ ਗਏ ਬੇਕਸੂਰ ਬੇਰੁਜ਼ਗਾਰਾਂ ਨੂੰ ਪੁਲਸ ਦੀਆਂ ਡਾਂਗਾਂ ਦੀ ਮਾਰ ਝੇਲਣੀ ਪਈ। ਡੀ.ਟੀ.ਐੱਫ਼. ਮੋਗਾ ਦੇ ਜ਼ਿਲਾ ਪ੍ਰਧਾਨ ਅਮਨਦੀਪ ਮਟਵਾਣੀ, ਜਿਲਾ ਸਕੱਤਰ ਜਗਵੀਰਨ ਕੌਰ ਨੇ ਸਪੱਸ਼ਟ ਕੀਤਾ ਕਿ ਪੁਲਿਸ ਪ੍ਰਸ਼ਾਸਨ ਵੱਲੋ ਬੇਰੁਜ਼ਗਾਰਾਂ ਨੂੰ ਮੁੱਖ ਮੰਤਰੀ ਨਾਲ 30 ਅਗਸਤ ਨੂੰ ਮੀਟਿੰਗ ਕਰਵਾਉਣ ਦੀ ਲਿਖਤੀ ਭਰੋਸਾ ਦੇਣ ਉਪਰੰਤ ਵੀ ਧੋਖਾਧੜੀ ਨਾਲ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸਮੇਤ 200 ਦੇ ਕਰੀਬ ਅਣਪਛਾਤੇ ਬੇਰੁਜ਼ਗਾਰਾਂ ਉੱਤੇ ਪਰਚੇ ਦਰਜ ਕਰਨਾ ਨੰਗੀ ਚਿੱਟੀ ਧੱਕੇਸ਼ਾਹੀ ਹੈ। ਅਧਿਆਪਕ ਆਗੂਆਂ ਨੇ ਆਖਿਆ ਕਿ ਹਰ ਘਰ ਰੁਜ਼ਗਾਰ ਦਾ ਵਾਅਦਾ ਕਰਕੇ ਰਾਜ ਸੱਤਾ ਸੰਭਾਲਣ ਵਾਲ਼ੇ ਮੁੱਖ ਮੰਤਰੀ ਰੁਜ਼ਗਾਰ ਮੰਗਣ ਲਈ ਮਹਿਲਾਂ ਵੱਲ ਆਉਂਦੇ ਬੇਰੁਜਗਾਰਾਂ ਉੱਪਰ ਲਾਠੀ, ਗੋਲੀ ਦੀ ਵਰਤੋਂ ਕਰਵਾ ਕੇ ਧ੍ਰੋਹ ਕਮਾ ਰਿਹਾ ਹੈ। ਜਿਲਾ ਮੀਤ ਪ੍ਰਧਾਨ ਸੁਖਪਾਲਜੀਤ ਮੋਗਾ, ਸਹਾਇਕ ਸਕੱਤਰ ਸੁਖਵਿੰਦਰ ਘੋਲੀਆ, ਵਿੱਤ ਸਕੱਤਰ ਗੁਰਮੀਤ ਝੋਰੜਾਂ ਅਤੇ ਅਮਨਦੀਪ ਮਾਛੀਕੇ ਨੇ ਬੇਰੁਜ਼ਗਾਰਾਂ ਦੀ ਰੁਜ਼ਗਾਰ ਦੀ ਹੱਕੀ ਮੰਗ ਤੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਪੁਰ ਕਰਨ ਦੀ ਮੰਗ ਲੈਕੇ ਸਿਵਲ ਹਸਪਤਾਲ ਸੰਗਰੂਰ ਦੀ ਪਾਣੀ ਵਾਲੀ ਟੈਂਕੀ ਤੇ ਚੜ੍ਹੇ ਬੇਰੁਜ਼ਗਾਰ ਮੁਨੀਸ਼ ਫ਼ਾਜ਼ਿਲਕਾ ਦੀ ਹਮਾਇਤ ਕਰਦਿਆਂ ਐਲਾਨ ਕੀਤਾ ਕਿ ਜਥੇਬੰਦੀ ਬੇਰੁਜ਼ਗਾਰਾਂ ਮਗਰ ਡਟ ਕੇ ਖੜ੍ਹੀ ਹੈ ਤੇ ਸੰਘਰਸ਼ ਵਿੱਚ ਮੂਹਰੇ ਹੋ ਕੇ ਲੜ੍ਹੇਗੀ। ਡੀ.ਟੀ.ਐੱਫ.ਦੇ ਆਗੂਆਂ ਨੇ ਬੇਰੁਜਗਾਰਾਂ ਤੇ ਦਰਜ ਕੀਤੇ ਪਰਚੇ ਰੱਦ ਕਰਕੇ ਉਨ੍ਹਾਂ ਲਈ ਪੱਕੇ ਰੁਜ਼ਗਾਰ ਦੀ ਮੰਗ ਕੀਤੀ ਹੈ।


Subscriber

173790

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात