EPaper SignIn

ਈਟੀਟੀ ਸਿਖਾਂਦਰੂ ਅਧਿਆਪਕਾਂ ਦੀ ਦੋ ਰੋਜ਼ਾ ਟੀਚਿੰਗ ਪ੍ਰੈਕਟਿਸ ਸਤਾਈ ਅਤੇ ਅਠਾਈ ਅਗਸਤ ਨੂੰ:- ਸਿਮਰਜੀਤ ਕੌਰ
  • 151114024 - DEVINDER KUMAR 0



 

ਡਾਇਟ ਮੋਗਾ ਦੀ ਅਗਵਾਈ ਹੇਠ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਟੀਮ ਦੁਆਰਾ ਦਿੱਤੀ ਜਾਏਗੀ ਟ੍ਰੇਨਿੰਗ ਡਾਕਟਰ ਰਾਜਬਿੰਦਰ ਸਿੰਘ

       26 ਅਗਸਤ, lਮੋਗਾ, ਅੱਜ ਸਥਾਨਕ ਡਾਇਟ ਮੋਗਾ ਵਿਖੇ ਇਕ ਮਹੱਤਵਪੂਰਨ ਬੈਠਕ ਡਾਇਟ ਪ੍ਰਿੰਸੀਪਲ ਸਿਮਰਜੀਤ ਕੌਰ, ਲੈਕਚਰਰ ਡਾਇਟ ਡਾ ਰਾਜਬਿੰਦਰ ਸਿੰਘ ,ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਮਨਮੀਤ ਸਿੰਘ ਰਾਏ , ਸਹਾਇਕ ਕੋਆਰਡੀਨੇਟਰ ਬਲਦੇਵ ਰਾਮ ਅਤੇ ਸੋਸ਼ਲ ਮੀਡੀਆ ਕੁਆਰਡੀਨੇਟਰ ਹਰਸ਼ ਕੁਮਾਰ ਗੋਇਲ ਦੁਆਰਾ ਆਯੋਜਿਤ ਕੀਤੀ ਗਈ । ਜਿਸ ਵਿੱਚ ਵਿੱਦਿਅਕ ਵਰ੍ਹੇ 2019-2021 ਲਈ ਜ਼ਿਲ੍ਹਾ ਮੋਗਾ ਦੇ ਸਵੈ ਵਿੱਤੀ ਪ੍ਰਬੰਧਨ ਅਧੀਨ ਆਉਂਦੇ ਕਾਲਜਾਂ ਵਿੱਚ ਦੋ ਸਾਲਾ ਡੀ੦ਐਲ੦ਐਡ੦ ਕੋਰਸ ਕਰ ਰਹੇ ਵਿਦਿਆਰਥੀਆਂ ਵਿੱਚ ਦੋ ਸਾਲਾ ਡੀਐਲਐਡ ਕੋਰਸ ਕਰ ਰਹੇ ਸਿਖਾਂਦਰੂ ਅਧਿਆਪਕਾਂ ਦੀ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਦੀ ਦੋ-ਰੋਜ਼ਾ ਟਰੇਨਿੰਗ ਸਬੰਧੀ ਯੋਜਨਾਬੰਦੀ ਉਲੀਕੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾਇਟ ਪ੍ਰਿੰਸੀਪਲ ਸਿਮਰਜੀਤ ਕੌਰ ਨੇ ਦੱਸਿਆ ਕਿ ਇਹ ਟ੍ਰੇਨਿੰਗ ਸਤਾਈ ਅਤੇ ਅਠਾਈ ਅਗਸਤ ਨੂੰ ਤਿੰਨ ਸਥਾਨਾਂ ਡਾਇਟ ਮੋਗਾ, ਸ਼ੁਕਦੇਵਾ ਕ੍ਰਿਸ਼ਨਾ ਕਾਲਜ ਆਫ ਐਜੂਕੇਸ਼ਨ ਘੱਲ ਕਲਾਂ ਅਤੇ ਬਾਬਾ ਮੰਗਲ ਸਿੰਘ ਕਾਲਜ ਆਫ ਐਜੂਕੇਸ਼ਨ ਬੁੱਘੀਪੁਰਾ ਵਿਖੇ ਦਿੱਤੀ ਜਾਵੇਗੀ । ਮੋਗਾ ਕਾਲਜ ਆਫ ਐਜੂਕੇਸ਼ਨ ਅਤੇ ਸੱਤਿਅਮ ਕਾਲਜ ਆਫ ਐਜੂਕੇਸ਼ਨ ਦੇ ਵਿਦਿਆਰਥੀ ਸ਼ੁਕਦੇਵਾ ਕ੍ਰਿਸ਼ਨਾ ਕਾਲਜ ਆਫ ਐਜੂਕੇਸ਼ਨ ਘੱਲ ਕਲਾਂ ਵਿਖੇ ਇਹ ਟ੍ਰੇਨਿੰਗ ਹਾਸਿਲ ਕਰਨਗੇ ਜਦਕਿ ਡਾਇਟ ਮੋਗਾ ਵਿਖੇ ਸੰਤ ਕਬੀਰ ਕਾਲਜ ਪੁਰਾਣੇ ਵਾਲਾ ਅਤੇ ਲਾਲਾ ਲਾਜਪਤ ਰਾਏ ਕਾਲਜ ਆਫ ਐਜੂਕੇਸ਼ਨ ਢੁੱਡੀਕੇ ਦੇ ਸਿਖਾਂਦਰੂ ਅਧਿਆਪਕ ਜਦੋੰ ਕਿ ਬਾਬੇ ਕੇ ਕਾਲਜ ਆਫ ਐਜੂਕੇਸ਼ਨ ਦੌਧਰ, ਸੰਤ ਦਰਬਾਰਾ ਸਿੰਘ ਕਾਲਜ ਲੋਪੋਂ ਅਤੇ ਬਾਬਾ ਮੰਗਲ ਸਿੰਘ ਕਾਲਜ ਆਫ ਐਜੂਕੇਸ਼ਨ ਬੁੱਘੀਪੁਰਾ ਦੇ ਵਿਦਿਆਰਥੀ ਬਾਬਾ ਮੰਗਲ ਸਿੰਘ ਕਾਲਜ ਬੁੱਘੀਪੁਰਾ ਵਿਖੇ ਇਹ ਟ੍ਰੇਨਿੰਗ ਹਾਸਿਲ ਕਰਨਗੇ । ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਮਨਮੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਸੰਬੰਧੀ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਟੀਮ ਦੇ ਬਿਹਤਰੀਨ ਰਿਸੋਰਸ ਪਰਸਨ ਦੀ ਡਿਊਟੀ ਲਗਾ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਟੀਮ ਦੁਆਰਾ ਆਧੁਨਿਕ ਤਕਨੀਕਾਂ, ਵਿਧੀਆਂ ਅਤੇ ਸਾਧਨਾਂ ਰਾਹੀਂ ਇਨ੍ਹਾਂ ਸਿਖਾਂਦਰੂ ਅਧਿਆਪਕਾਂ ਨੂੰ ਭਵਿੱਖ ਲਈ ਤਿਆਰ ਕੀਤਾ ਜਾਵੇਗਾ। ਇਸ ਮੌਕੇ ਆਪਣੇ ਸੰਬੋਧਨ ਵਿਚ ਡਾ. ਰਾਜਬਿੰਦਰ ਸਿੰਘ ਨੇ ਕਿਹਾ ਕਿ ਡਾਇਟ ਮੋਗਾ ਦੇ ਅਧੀਨ ਆਉਂਦੀਆਂ ਇਹ ਟ੍ਰੇਨਿੰਗਾਂ ਇਨ੍ਹਾਂ ਸਿਖਾਂਦਰੂ ਅਧਿਆਪਕਾਂ ਲਈ ਅਤਿਅੰਤ ਲਾਹੇਵੰਦ ਸਿੱਧ ਹੋਣਗੀਆਂ । ਉਨ੍ਹਾਂ ਸਵੈ ਵਿੱਤੀ ਪ੍ਰਬੰਧਨ ਆਧਾਰਤ ਕਾਲਜਾਂ ਦੇ ਮੁਖੀਆਂ ਨੂੰ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੌ ਪ੍ਰਤੀਸ਼ਤ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਢੁਕਵੀਂ ਵਿਵਸਥਾ ਕਰਨ ਦੀ ਹਦਾਇਤ ਦਿੱਤੀ । ਇਸ ਮੌਕੇ ਸਹਾਇਕ ਕੋਆਰਡੀਨੇਟਰ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਬਲਦੇਵ ਰਾਮ ਅਤੇ ਮੀਡੀਆ ਕੁਆਰਡੀਨੇਟਰ ਹਰਸ਼ ਕੁਮਾਰ ਗੋਇਲ ਅਤੇ ਸੁਖਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ।


Subscriber

173760

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात