ਜ਼ਿਲਾ ਫਰੀਦਕੋਟ ਦੇ ਸ਼ਹਿਰ ਜੈਤੋ ਵਿੱਚ- ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੇ ਐਮਰਜੈਂਸੀ ਫੋਨ ਰਾਂਹੀ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ, ਦਿੱਤੀ ਕਿ ਪਿੰਡ ਰੋੜੀਕਪੂਰਾ ਨੇੜੇ ਝਾਂ ਵਾਲਾ ਪੁਲ ਕੋਲ ਪਿੰਡ ਮੋਟਰਸਾਇਕਲ ਸਵਾਰ ਤੇਜ਼ ਰਫ਼ਤਾਰ ਨਾਲ ਆਪਣੇ ਸੁਹਰੇ ਪਿੰਡ ਤੋਂ ਆਪਣੇ ਪਿੰਡ ਜੰਗੀਆਣਾ ਜਾਂ ਰਿਹਾ ਸੀ, ਅਚਾਨਕ ਮੋਟਰਸਾਇਕਲ ਸਵਾਰ ਨੋਜਵਾਨ ਸੰਤੁਲਨ ਵਿਗੜ ਗਿਆ ਤੇ ਮੋਟਰਸਾਇਕਲ ਸਵਾਰ ਨੋਜਵਾਨ ਸੜਕ ਦੀਆਂ ਸਾਈਡਾਂ ਤੇ ਬਣੇ ਸੀਮੇਂਟ ਦੇ ਪਿੱਲਰ ਨਾਲ ਜਾ ਟਕਰਾਇਆ ਤੇ ਗੰਭੀਰ ਰੂਪ ਜਖ਼ਮੀ ਹੋ ਗਿਆ। ਸੂਚਨਾ ਮਿਲਦਿਆਂ ਹੀ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੇ ਚੇਅਰਮੈਨ ਮੰਨੂੰ ਗੋਇਲ, ਵਾਈਸ ਚੇਅਰਮੈਨ ਨੀਟਾ ਗੋਇਲ, ਪ੍ਧਾਨ ਸਾਹਿਲ ਗੋਇਲ, ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ ਘਟਨਾ ਵਾਲੀ ਥਾਂ ਤੇ ਪਹੁੰਚੇ ਗੰਭੀਰ ਜ਼ਖਮੀ ਨੋਜਵਾਨ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਵਿੱਚ ਇਲਾਜ਼ ਉਪਚਾਰ ਲਈ ਲਿਆਂਦਾ ਅਤੇ ਜਿਸਦੀ ਪਹਿਚਾਣ ਬੂਟਾ ਸਿੰਘ (32ਸਾਲ) ਸਪੁੱਤਰ ਜਗਸੀਰ ਭਲਵਾਨ ਪਿੰਡ ਜੰਗੀਆਣਾ ਭਦੋੜ ਦੇ ਵਜੋਂ ਹੋਈ । ਜੈਤੋ ਤੋਂ ਤੀਰਥ ਸਿੰਘ ਵਿਜੇ ਦੀ ਰਿਪੋਰਟ