ਜ਼ਿਲਾ ਫਰੀਦਕੋਟ ਦੇ ਸ਼ਹਿਰ ਜੈਤੋ ਵਿੱਚ ਸਮਾਜ ਸੇਵਾ ਸੰਸਥਾ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੇ ਐਮਰਜੈਂਸੀ ਫੋਨ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ , ਕਿ ਮੁਕਤਸਰ ਰੋਡ ਰੇਲਵੇ ਫਾਟਕ ਕੋਲ ਇੱਕ ਬਜ਼ੁਰਗ ਬਾਬਾ ਬੱਸ ਦੀ ਬਾਰੀ ਵਿੱਚੋਂ ਉਤਰਨ ਲੱਗਾ ਤਾਂ ਅਚਾਨਕ ਉਸ ਦਾ ਪੈਰ ਸਲਿੱਪ ਹੋ ਗਿਆ ਤੇ ਸੜਕ ਉੱਤੇ ਡਿੱਗ ਪਿਆ ਗੰਭੀਰ ਜ਼ਖਮੀ ਹੋ ਗਿਆ, ਜੋ ਆਪਣੀ ਅੱਖਾਂ ਦੀ ਦਵਾਈ ਲੈਣ ਲਈ ਜਲਾਲ ਵਾਲੇ ਡੇਰੇ ਵਿੱਚ ਆਇਆ ਸੀ, ਸੂਚਨਾ ਮਿਲਦਿਆਂ ਹੀ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੇ ਸਰਪ੍ਰਸਤ ਛੱਜੂ ਰਾਮ ਬਾਂਸਲ, ਚੇਅਰਮੈਨ ਮੰਨੂੰ ਗੋਇਲ, ਪ੍ਧਾਨ ਸਾਹਿਲ ਗੋਇਲ, ਵਾਈਸ ਚੇਅਰਮੈਨ ਨੀਟਾ ਗੋਇਲ, ਅਮਿੰਤ ਮਿੱਤਲ ਵਾਈਸ ਪ੍ਧਾਨ ਸੇਖ਼ਰ ਸਰਮਾਂ ਵਾਈਸ ਪ੍ਧਾਨ ਤਾਰਿਸ਼ ਕੋਚਰ ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ ਘਟਨਾ ਵਾਲੀ ਥਾਂ ਤੇ ਪਹੁੰਚੇ ਗੰਭੀਰ ਜ਼ਖਮੀ ਬਜ਼ੁਰਗ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਲਿਆਂਦਾ। ਜਿੱਥੇ ਡਾਕਟਰ ਨੇ ਹਾਲਤ ਗੰਭੀਰ ਦੇਖਦਿਆਂ ਹੀ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ,ਪਰ ਵਾਰਸਾਂ ਆਪਣੇ ਮਰਜ਼ੀ ਅਨੁਸਾਰ ਆਪਣੀ ਗੱਡੀ ਵਿੱਚ ਬਠਿੰਡਾ ਦੇ ਨਿੱਜੀ ਹਸਪਤਾਲ ਇਲਾਜ਼ ਉਪਚਾਰ ਲਈ ਲੈ ਗਏ। ਜਿਸਦੀ ਪਹਿਚਾਣ ਰਣ ਸਿੰਘ (80ਸਾਲ) ਸਪੁੱਤਰ ਰਘੁਬੀਰ ਸਿੰਘ ਪਿੰਡ ਭਲਾਈਆਣਾ ਵਜੋਂ ਹੋਈ। ਜੈਤੋ ਤੋਂ ਤੀਰਥ ਸਿੰਘ ਵਿਜੇ ਦੀ ਰਿਪੋਰਟ