ਪੰਜਾਬ ਜ਼ਿਲਾ ਫਰੀਦਕੋਟ ਦੇ ਸ਼ਹਿਰ ਜੈਤੋ ਵਿੱਚ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੇ ਐਮਰਜੈਂਸੀ ਫੋਨ ਤੇ ਕਿਸੇ ਰਾਹਗੀਰ ਨੇ ਫੋਨ ਰਾਂਹੀ ਸੂਚਨਾ ਦਿੱਤੀ ਕਿ ਜੈਤੋ ਰੇਲਵੇ ਸਟੇਸ਼ਨ ਤੇ ਅਚਾਨਕ ਇੱਕ ਲੜਕੀ ਚਲਦੀ ਟਰੇਨ ਨਾਲ ਟਕਰਾਅ ਗਈ ਤੇ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈ ਸੂਚਨਾ ਮਿਲਦਿਆਂ ਹੀ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੇ ਸਰਪ੍ਰਸਤ ਛੱਜੂ ਰਾਮ ਬਾਂਸਲ, ਚੇਅਰਮੈਨ ਮੰਨੂੰ ਗੋਇਲ, ਵਾਈਸ ਚੇਅਰਮੈਨ ਨੀਟਾ ਗੋਇਲ, ਪ੍ਧਾਨ ਸਾਹਿਲ ਗੋਇਲ, ਅਸੋਕ ਮਿੱਤਲ, ਅਮਿੰਤ ਮਿੱਤਲ, ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ,ਘਟਨਾ ਵਾਲੀ ਥਾਂ ਤੇ ਆਪਣੀਆਂ ਦੋਨੋ ਐਂਬੂਲੈਂਸਾਂ ਲੈਕੇ ਪਹੁੰਚੇ ਜਖ਼ਮੀ ਨੋਜਵਾਨ ਲੜਕੀ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਲੈ ਕੇ ਪਹੁੰਚੇਜਿੱਥੇ ਡਾਕਟਰ ਨੇ ਹਾਲਤ ਗੰਭੀਰ ਦੇਖਦਿਆਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਪਰ ਫਰੀਦਕੋਟ ਮੈਡੀਕਲ ਕਾਲਜ ਤੋਂ ਜਿਆਦਾ ਗੰਭੀਰ ਦੇਖਦਿਆਂ ਡੀ ਐੱਮ ਸੀ ਰੈਫਰ ਵਾਰਸਾਂ ਨੇ ਅਪਣੀ ਮਰਜ਼ੀ ਅਨੁਸਾਰ ਕਰਵਾ ਲਿਆ ਲੜਕੀ ਦੀ ਪਹਿਚਾਣ ਫਰੀਦਕੋਟ ਮੈਡੀਕਲ ਕਾਲਜ ਜਾ ਕੇ ਹੋਈ ਕਿ ਲੜਕੀ ਦਾ ਨਾਮ ਸੁਨੇਹਾ (15ਸਾਲ) ਸਪੁੱਤਰੀ ਮੰਗਤ ਰਾਮ ਮੰਗੂ ਬਠਿੰਡਾ ਰੋਡ ਨੇੜੇ ਡੀ ਏ ਵੀ ਸਕੂਲ ਜੈਤੋ ਵਜੋਂ ਹੋਈ ਹੈ। ਜੈਤੋ ਤੋਂ ਤੀਰਥ ਸਿੰਘ ਵਿਜੇ ਦੀ ਰਿਪੋਰਟ