ਸ਼ੱਕੀ ਹਾਲਤ ਵਿੱਚ ਨੌਜਵਾਨ ਦੀ ਲਾਸ਼ ਬਰਾਮਦ
- 151128798 - TIRTH SINGH
0
ਪੰਜਾਬ ਜ਼ਿਲਾ ਫਰੀਦਕੋਟ ਦੇ ਸ਼ਹਿਰ ਜੈਤੋ ਵਿੱਚ ਨੌਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੇ ਐਮਰਜੈਂਸੀ ਫੋਨ ਤੇ ਕਿਸੇ ਰਾਹਗੀਰ ਨੇ ਫੋਨ ਰਾਂਹੀ ਸੂਚਨਾ,ਦਿੱਤੀ ਕਿ ਬਾਜਾਖਾਨਾ ਰੋਡ ਅਰਵਿੰਦ ਕਲੋਨੀ ਵਿੱਚ ਇੱਕ ਨੋਜਵਾਨ ਆਦਮੀ ਭੇਦਭਰੀ ਹਾਲਤ ਵਿੱਚ ਡਿਗਿਆ ਪਿਆ ਹੈ। ਸੂਚਨਾ ਮਿਲਦਿਆਂ ਹੀ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਨੇ ਪੁਲਿਸ ਪ੍ਸਾਸਨ ਨੂੰ ਇਤਲਾਹ ਦਿੱਤੀ ਤੇ ਮੋਕੇ ਆਪਣੀਆਂ ਦੋਨੋ ਐਂਬੂਲੈਂਸਾਂ ਲੈਕੇ ਸਰਪ੍ਰਸਤ ਛੱਜੂ ਰਾਮ ਬਾਂਸਲ, ਚੇਅਰਮੈਨ ਮੰਨੂੰ ਗੋਇਲ, ਵਾਈਸ ਚੇਅਰਮੈਨ ਨੀਟਾ ਗੋਇਲ, ਪ੍ਧਾਨ ਸਾਹਿਲ ਗੋਇਲ, ਅਮਿੰਤ ਮਿੱਤਲ, ਘਟਨਾ ਵਾਲੀ ਥਾਂ ਤੇ ਪਹੁੰਚੇ ਆਦਮੀ ਨੂੰ ਚੱਕ ਕੇ ਜੈਤੋ ਸਰਕਾਰੀ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰ ਰਾਜਵੀਰ ਨੇ ਮਿ੍ਤਕ ਘੋਸ਼ਿਤ ਕਰ ਦਿੱਤਾ ਜਿਸਦੀ ਕੋਈ ਪਹਿਚਾਣ ਨਹੀਂ ਹੋਈ ਤੇ ਮਿ੍ਤਕ ਦਾ ਸਰਕਾਰੀ ਸਿਵਲ ਹਸਪਤਾਲ ਦੇ ਦੇਹ ਸੰਭਾਲ ਘਰ ਵਿੱਚ ਪੁਲਿਸ ਪ੍ਸਾਸਨ ਨਿਗਰਾਨੀ ਹੇਠ 72ਘੰਟੇ ਪਹਿਚਾਣ ਲਈ ਰੱਖ ਦਿੱਤਾ ਜੇ ਪਹਿਚਾਣ ਨਹੀਂ ਹੁੰਦੀ ਤਾਂ ਪੁਲਿਸ ਪ੍ਸਾਸਨ ਦੀ ਨਿਗਰਾਨੀ ਹੇਠ ਪੋਸਟਮਾਰਟਮ ਕਰਵਾ ਕੇ ਅਣਪਛਾਤੇ ਆਦਮੀ ਦਾ ਅੰਤਿਮ ਸੰਸਕਾਰ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਵੱਲੋਂ ਕਰ ਦਿੱਤਾ ਜਾਵੇਗਾ । ਜੈਤੋ ਤੋਂ ਤੀਰਥ ਸਿੰਘ ਵਿਜੇ ਦੀ ਰਿਪੋਰਟ