ਨਸ਼ੇ ਦੀ ਡੋਜ ਜ਼ਿਆਦਾ ਲੈਣ ਨਾਲ ਨੌਜਵਾਨ ਦੀ ਮੌਤ
- 151128798 - TIRTH SINGH
0
ਪੰਜਾਬ ਜ਼ਿਲਾ ਫਰੀਦਕੋਟ ਦੇ ਸ਼ਹਿਰ ਜੈਤੋ ਵਿੱਚ ਸਮਾਜ ਸੇਵਾ ਸੰਸਥਾ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਨੂੰ ਜੈਤੋ ਪੀ ਸੀ ਆਰ ਪੁਲਿਸ ਨੇ ਫੋਨ ਰਾਂਹੀ ਸੂਚਨਾ ਦਿੱਤੀ, ਕਿ ਪੁਰਾਣਾ ਬਿਜਲੀ ਘਰ ਦੇ ਕੁਆਟਰ ਵਿੱਚ ਇੱਕ ਨੌਜਵਾਨ ਨੇ ਨਸ਼ੇ ਦਾ ਟੀਕਾ ਭਰ ਕੇ ਆਪਣੀ ਬਾਂਹ ਦੀ ਨਾੜ ਵਿੱਚ ਲਾ ਲਿਆ, ਜਿਆਦਾ ਓਵਰ ਡੋਜ ਕਰਕੇ ਉਸਦੀ ਮੋਤ ਹੋ ਗਈ ਜਾਣਕਾਰੀ ਅਨੁਸਾਰ ਕੱਲ ਸਾਮ ਦੀ ਮੋਤ ਹੋਈ ਹੈ,ਸੂਚਨਾ ਮਿਲਦਿਆਂ ਹੀ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੇ ਸਰਪ੍ਰਸਤ ਛੱਜੂ ਰਾਮ ਚੇਅਰਮੈਨ ਨੀਟਾ ਗੋਇਲ, ਗੋਇਲ ,ਪ੍ਧਾਨ ਸਾਹਿਲ ਗੋਇਲ, ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ ਘਟਨਾ ਵਾਲੀ ਥਾਂ ਤੇ ਪਹੁੰਚੇ ਜੈਤੋ ਦੇ ਪੁਲਿਸ ਪ੍ਸਾਸਨ ਨਿਗਰਾਨੀ ਹੇਠ ਕੁਝ ਸਮੇਂ ਲਈ ਸਰਕਾਰੀ ਸਿਵਲ ਹਸਪਤਾਲ ਦੇ ਦੇਹ ਸੰਭਾਲ ਘਰ ਰੱਖ ਦਿੱਤਾ ਗਿਆ। ਪੁਲਿਸ ਕਾਰਵਾਈ ਤੇ ਪੋਸਟਮਾਰਟਮ ਬਆਦ ਮਿ੍ਤਕ ਦਾ ਸਰੀਰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ ਨਾਲ ਹੀ ਮਿ੍ਤਕ ਦੀ ਪਹਿਚਾਣ ਅਜੇ ਪਾਲ ਸਿੰਘ (25ਤੋਂ28ਸਾਲ) ਸਪੁੱਤਰ ਬੂਟਾ ਸਿੰਘ ਪਿੰਡ ਕਰੀਰ ਵਾਲੀ ਵਜੋਂ ਹੋਈ । ਜੈਤੋ ਤੋਂ ਤੀਰਥ ਸਿੰਘ ਵਿਜੇ ਦੀ ਰਿਪੋਰਟ