ਅਣਪਛਾਤੇ ਵਹੀਕਲ ਦੇ ਫੇਂਟ ਮਾਰਨ ਨਾਲ ਇੱਕ ਵਿਅਕਤੀ ਮੌਤ
- 151128798 - TIRTH SINGH
0
20 ਮਾਰਚ ( ਤੀਰਥ ਸਿੰਘ/ਵਿਜੇ ) ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਜੈਤੋ ਦੀ ਐਬੂਲੈਂਸ ਬਠਿੰਡਾ ਕਿਸੇ ਨਿੱਜੀ ਹਸਪਤਾਲ ਵਿੱਚ ਮਰੀਜ਼ ਨੂੰ ਛੱਡ ਕੇ ਵਾਪਸ ਜੈਤੋ ਵੱਲ ਆ ਰਹੀ ਸੀ। ਅਚਾਨਕ ਦੇਖਿਆ ਕਿ ਲੋਕਾਂ ਬਠਿੰਡਾ ਦੀਆਂ ਝੀਲਾਂ ਦੇ ਕੋਲ ਕਾਫ਼ੀ ਭੀੜ ਖੜੀ ਹੋਈ ਹੈ। ਜਾਣਕਾਰੀ ਅਨੁਸਾਰ ਪਤਾ ਚੱਲਿਆ ਕਿ ਕੋਈ ਅਣਪਛਾਤਾ ਵਹੀਕਲ ਇੱਕ ਮੋਟਰਸਾਇਕਲ ਸਵਾਰ ਨੂੰ ਫੇਟ ਮਾਰ ਕੇ ਫਰਾਰ ਹੋ ਗਿਆ। ਮੋਟਰਸਾਇਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ। ਇਨਸਾਨੀਅਤ ਦੇ ਤੋਰ ਤੇ ਜੈਤੋ ਦੀ ਸਮਾਜ ਸੇਵੀ ਸੰਸਥਾਂ ਨੇ ਉਸਨੂੰ ਚੱਕ ਕੇ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਲਿਆਂਦਾ। ਜਿੱਥੇ ਡਾਕਟਰ ਨੇ ਉਸ ਅਣਪਛਾਤੇ ਵਿਆਕਤੀ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ । ਜਿਸ ਦੀ ਕੋਈ ਵੀ ਪਹਿਚਾਣ ਨਹੀਂ ਹੋਈ।