ਕਾਰ ਦਾ ਸੰਤੁਲਨ ਵਿਗੜਨ ਕਾਰਨ ਦਰੱਖਤ ਨਾਲ ਟਕਰਾਈ
- 151128798 - TIRTH SINGH
0
20 ਮਾਰਚ ( ਤੀਰਥ ਸਿੰਘ/ਵਿਜੇ ) ਜੈਤੋ ਦੀ ਸਮਾਜ ਸੇਵਾ ਸੰਸਥਾ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਨੂੰ ਕਿਸੇ ਰਾਹਗੀਰ ਨੇ ਫੋਨ ਰਾਂਹੀ ਸੂਚਨਾ ਦਿੱਤੀ । ਕਿ ਬਠਿੰਡਾ ਰੋਡ ਨੇੜੇ ਆਕਲੀਆ ਕਾਲਜ ਕੋਲ ਇੱਕ ਕਾਰ ਤੇਜ ਰਫਤਾਰ ਨਾਲ ਆ ਰਹੀ ਸੀ, ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਸਿੱਧੀ ਦਰੱਖਤ ਨਾਲ ਟਕਰਾਆ ਗਈ ।ਕਾਰ ਸਵਾਰ ਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਦਿਆਂ ਹੀ ਚੇਅਰਮੈਨ ਨੀਟਾ ਗੋਇਲ, ਮੰਨੂੰ ਗੋਇਲ, ਅਸ਼ੋਕ ਮਿੱਤਲ, ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ, ਅਕਾਸ਼ ਘਟਨਾ ਵਾਲੀ ਥਾਂ ਤੇ ਪਹੁੰਚੇ ਜ਼ਖ਼ਮੀਆਂ ਨੂੰ ਗੋਨਿਆਣਾ ਸਰਕਾਰੀ ਸਿਵਲ ਹਸਪਤਾਲ ਇਲਾਜ਼ ਲਈ ਲਿਜਾਇਆ ਗਿਆ। ਜਿਥੇ ਡਾਕਟਰ ਨੇ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ । ਜੋ ਪਹਿਲਾਂ ਹੀ ਫਰੀਦਕੋਟ ਤੋਂ ਅਪਣੇ ਪਿੰਡ ਬਲਾਹੜ ਮਹਿੰਮਾਂ ਆ ਰਹੇ ਸੀ। ਜਿੰਨਾ ਦੀ ਪਹਿਚਾਣ (28ਸਾਲ)ਜਸਦੀਪ ਸਿੰਘ ਮਲਮਨਿੰਦਰ ਕੋਰ(25ਸਾਲ) ਵਜੋਂ ਹੋਈ ਹੈ।