ਦੋ ਮੋਟਰਸਾਈਕਲਾਂ ਦੀ ਟੱਕਰ ਤਿੰਨ ਗੰਭੀਰ ਜ਼ਖਮੀ
- 151128798 - TIRTH SINGH
0
24 ਫਰਬਰੀ ( ਤੀਰਥ ਸਿੰਘ/ਵਿਜੇ ) ਜੈਤੋ ਦੀ ਸਮਾਜ ਸੇਵਾ ਸੰਸਥਾ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਨੂੰ ਕਿਸੇ ਰਾਹਗੀਰ ਨੇ ਫੋਨ ਰਾਂਹੀ ਸੂਚਨਾ ਦਿੱਤੀ। ਕਿ ਸੇਢੇ ਸਿੰਘ ਵਾਲਾ ਪਰਾਲੀ ਫੈਕਟਰੀ ਕੋਲ ਦੋ ਮੋਟਰਸਾਇਕਲ ਸਵਾਰਾਂ ਦੀ ਆਮਣੇ ਸਾਮ੍ਹਣੇ ਤੋਂ ਸਿੰਧੀ ਟੱਕਰ ਹੋ ਗਈ। ਤਿੰਨ ਜਾਣੇ ਗੰਭੀਰ ਜ਼ਖਮੀ ਹੋ ਗਏ। ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਹਾਦਸਾ ਵਾਪਰਿਆ, ਸੂਚਨਾ ਮਿਲਦਿਆਂ ਹੀ ਚੇਅਰਮੈਨ ਨਵਨੀਤ ਗੋਇਲ ਮੰਨੂੰ ਗੋਇਲ, ਅਸ਼ੋਕ ਮਿੱਤਲ, ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ, ਘਟਨਾ ਵਾਲੀ ਥਾਂ ਤੇ ਪਹੁੰਚੇ ਜਖ਼ਮੀ ਵਿਅਕਤੀਆਂ ਨੂੰ ਬਾਜਾਖਾਨਾ ਸਰਕਾਰੀ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿਥੇ ਹਾਲਤ ਗੰਭੀਰ ਦੇਖਦਿਆਂ ਹੀ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਜਿੰਨਾ ਦੀ ਪਹਿਚਾਣ ਕੁਲਵੰਤ ਸਿੰਘ(35ਸਾਲ) ਸਪੁੱਤਰ ਚੰਦ ਸਿੰਘ ਬਾਜਾਖਾਨਾ, ਰਾਜੂ ਸਿੰਘ(32ਸਾਲ ) ਹਰਦੀਪ ਸਿੰਘ(65ਸਾਲ) ਸਪੁੱਤਰ ਪ੍ਤਾਪ ਸਿੰਘ ਪਿੰਡ ਭੁੱਚੋ ਵਜੋਂ ਹੋਈ ,ਹਰਦੀਪ ਸਿੰਘ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਣ ਵਾਰਸ ਆਪਣੀ ਮਰਜ਼ੀ ਨਾਲ ਪ੍ਰਾਈਵੇਟ ਹਸਪਤਾਲ ਵਿੱਚ ਲੈ ਗਏ ।