ਅਣਪਛਾਤੇ ਵਹੀਕਲ ਦੇ ਫੇਂਟ ਮਾਰਨ ਨਾਲ ਇੱਕ ਵਿਅਕਤੀ ਜ਼ਖਮੀ
- 151128798 - TIRTH SINGH
0
11 ਜਨਵਰੀ ( ਤੀਰਥ ਸਿੰਘ/ਵਿਜੇ ) ਜੈਤੋ ਵਿੱਚ ਇੱਕ ਸਮਾਜ ਸੇਵੀ ਸੰਸਥਾ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਨੂੰ ਕਿਸੇ ਰਾਹਗੀਰ ਨੇ ਫੋਨ ਰਾਂਹੀ ਸੂਚਨਾ ਦਿੱਤੀ। ਕਿ ਮੁਕਤਸਰ ਰੋਡ ਨੇੜੇ ਜੈਨ ਭਵਨ ਕੋਲ ਇੱਕ ਆਦਮੀ ਨੂੰ ਅਣਪਛਾਤੇ ਵਹੀਕਲ ਫੇਟ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਸੂਚਨਾ ਮਿਲਦਿਆਂ ਹੀ ਚੇਅਰਮੈਨ ਨਵਨੀਤ ਗੋਇਲ, ਅਸ਼ੋਕ ਮਿੱਤਲ ,ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ, ਅਕਾਸ਼ ,ਸਤੀਸ਼ ਕੁਮਾਰ ਘਟਨਾ ਵਾਲੀ ਥਾਂ ਤੇ ਪਹੁੰਚੇ ਜਖ਼ਮੀ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਲਿਆਂਦਾ। ਜਿਸ ਦੀ ਪਹਿਚਾਣ ਜਸਪਾਲ ਸਿੰਘ (36ਸਾਲ) ਸਪੁੱਤਰ ਜਰਨੈਲ ਊਰਫ (ਬਿੰਦੂ ) ਸਿੰਘ ਅੰਬੇਡਕਰ ਨਗਰ ਵਜੋਂ ਹੋਈ ਹੈ।