ਅਵਾਰਾ ਪਸ਼ੂ ਨਾਲ ਮੋਟਰਸਾਈਕਲ ਦੀ ਟੱਕਰ ਇੱਕ ਜ਼ਖਮੀ
- 151128798 - TIRTH SINGH
0
28.ਦਸੰਬਰ( ਵਿਜੇ ਮਿਹਰਾ ) ਜ਼ਿਲ੍ਹਾ ਫ਼ਰੀਦਕੋਟ ਦੇ ਸ਼ਹਿਰ ਜੈਤੋ ਵਿੱਚ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਨੂੰ ਕਿਸੇ ਰਾਹਗੀਰ ਨੇ ਫੋਨ ਰਾਂਹੀ ਸੂਚਨਾ ਦਿੱਤੀ ਕਿ ਕੋਟਕਪੂਰਾ ਰੋਡ ਨਿੰਰਕਾਰ ਭਵਨ ਕੋਲ ਇੱਕ ਮੋਟਰਸਾਇਕਲ ਸਵਾਰ ਰੋਡ ਦੇ ਵਿਚਕਾਰ ਅਵਾਰਾ ਪਸ਼ੂ ਆਉਣ ਦੇ ਕਾਰਨ ਮੋਟਰਸਾਇਕਲ ਸਵਾਰ ਸਿੱਧਾ ਪਸ਼ੂ ਵਿੱਚ ਜਾ ਵੱਜਾ ਤੇ ਆਦਮੀ ਗੰਭੀਰ ਜ਼ਖਮੀ ਹੋ ਗਿਆ। ਸੂਚਨਾ ਮਿਲਦਿਆਂ ਹੀ ਚੇਅਰਮੈਨ ਨਵਨੀਤ (ਨੀਟਾ) ਜੋਨੀ ਜਿੰਦਲ ਮੀਤ ਸਿੰਘ ਮੀਤਾ ਘਟਨਾ ਵਾਲੀ ਥਾਂ ਤੇ ਪਹੁੰਚੇ ਜਖ਼ਮੀ ਨੂੰ ਵਾਰਸਾਂ ਮਰਜ਼ੀ ਅਨੁਸਾਰ ਪਹਿਲਾਂ ਇਲਾਜ਼ ਉਪਚਾਰ ਲਈ ਸੁਖਮਨੀ ਹਸਪਤਾਲ ਲਿਜਾਇਆ ਗਿਆ। ਬਾਦ ਵਿੱਚ ਵਾਰਸਾਂ ਮੁਤਾਬਕ ਕੋਟਕਪੂਰਾ ਸੇਠੀ ਦੇ ਹਸਪਤਾਲ ਇਲਾਜ਼ ਲਈ ਲਿਜਾਇਆ ਗਿਆ। ਮੋਟਰਸਾਈਕਲ ਚਾਲਕ ਜਿਸ ਦੀ ਪਹਿਚਾਣ ਜਗਦੇਵ ਸਿੰਘ ਉਰਫ਼ ਜੱਸਾ(22ਸਾਲ) ਪਿਤਾ ਦਾ ਨਾਮ ਜਸਪਾਲ ਸਿੰਘ ਪਿੰਡ ਅਜਿੱਤ ਗਿੱਲ ਵਜੋਂ ਹੋਈ ਹੈ।