ਮੋਟਰਸਾਈਕਲ ਤੇ ਕਾਰ ਦੀ ਟੱਕਰ ਵਿੱਚ ਦੋ ਔਰਤਾਂ ਜਖਮੀ
- 151128798 - TIRTH SINGH
0
26 ਦਸੰਬਰ (ਤੀਰਥ ਸਿੰਘ/ਵਿਜੇ) ਫਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਜੈਤੋ ਦੇ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਨੂੰ ਕਿਸੇ ਰਾਹਗੀਰ ਨੇ ਫੋਨ ਰਾਂਹੀ ਸੂਚਨਾ ਦਿੱਤੀ। ਕਿ ਬਿੰਸਨਦੀ ਰੋਡ ਨੇੜੇ ਓਂਮਕਾਰ ਸੈ਼ਲਰ ਕੋਲ ਮੋਟਰਸਾਇਕਲ ਸਵਾਰ ਦੋ ਔਰਤਾਂ ਤੇ ਉਨ੍ਹਾਂ ਦਾ ਬੇਟਾ ਸਵਾਰ ਹੋ ਕੇ ਆਪਣੇ ਪਿੰਡ ਜੈਤੋ ਤੋਂ ਬਿੰਸਨਦੀ ਜਾ ਰਹੇ ਸੀ। ਮੋਟਰਸਾਇਕਲ ਦਾ ਅਚਾਨਕ ਸੰਤੁਲਨ ਵਿਗੜਨ ਕਾਰਨ ਮੋਟਰਸਾਇਕਲ ਸਵਾਰ ਦੀ ਕਾਰ ਨਾਲ ਟੱਕਰ ਹੋ ਗਈ। ਮੋਟਰਸਾਇਕਲ ਸਵਾਰ ਤੇ ਦੋਨੋ ਔਰਤਾਂ ਗਭੀਰ ਜਖ਼ਮੀ ਹੋ ਗਈਆ। ਸੂਚਨਾ ਮਿਲਦਿਆਂ ਹੀ ਚੇਅਰਮੈਨ ਨਵਨੀਤ ਗੋਇਲ ਜੋਨੀ ਜਿੰਦਲ ਪਾਇਲਟ ਮੀਤ ਸਿੰਘ ਮੀਤਾ ਅਸੋਕ ਮਿੱਤਲ ਘਟਨਾ ਵਾਲੀ ਥਾਂ ਤੇ ਪਹੁੰਚੇ ਜਖ਼ਮੀਆਂ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਵਿੱਚ ਇਲਾਜ਼ ਲਈ ਲਿਆਂਦਾ । ਜਿੱਥੇ ਹਾਲਤ ਦੇਖਦਿਆਂ ਹੀ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਜਿਨ੍ਹਾਂ ਦੀ ਪਹਿਚਾਣ ਨਸੀ਼ਬ ਕੋਰ(60ਸਾਲ) ਪਤਨੀ ਜੋਗਿੰਦਰ ਸਿੰਘ ਪਿੰਡ ਬਿੰਸਨਦੀ । ਕਰਮਜੀਤ ਕੋਰ (33ਸਾਲ) ਪਤਨੀ ਗੁਰਸੇਵਕ ਸਿੰਘ ਪਿੰਡ ਬਿੰਸਨਦੀ ਵਜੋਂ ਹੋਈ ।