ਦੋ ਪਿੱਕਆਪ ਦੇ ਵਿੱਚਕਾਰ ਆਉਣ ਨਾਲ ਇੱਕ ਵਿਅਕਤੀ ਜਖਮੀ
- 151128798 - TIRTH SINGH
0
11 ਦਸੰਬਰ ( ਵਿਜੇ ਮਿਹਰਾ )ਸਮਾਜ ਸੇਵਾ ਸੰਸਥਾ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਨੂੰ ਕਿਸੇ ਰਾਹਗੀਰ ਨੇ ਫੋਨ ਰਾਂਹੀ ਸੂਚਨਾ ਦਿੱਤੀ ।ਕਿ ਬਠਿੰਡਾ ਰੋਡ ਨੇੜੇ ਵਾਟਰ ਵਰਕਸ ਕੋਲ ਦੋ ਪਿੱਕਅਪ ਗੱਡੀ ਦੇ ਵਿੱਚਕਾਰ ਇੱਕ ਵਿਅਕਤੀ ਆ ਗਿਆ।ਜਾਣਕਾਰੀ ਅਨੁਸਾਰ ਪਿੱਕਅਪ ਦਾ ਡਰਾਇਵਰ ਗੱਡੀ ਸਟਾਟ ਕਰ ਰਿਹਾ ਸੀ ਤਾਂ ਅਚਾਨਕ ਗੱਡੀ ਪਿੱਛੇ ਵੱਲ ਚਲੀ ਗਈ।ਜਿੱਥੇ ਇੱਕ ਹੋਰ ਪਿੱਕਅਪ ਖੜੀ ਸੀ। ਸੂਚਨਾ ਮਿਲਦਿਆਂ ਹੀ ਚੇਅਰਮੈਨ ਨਵਨੀਤ ਗੋਇਲ, ਜੋਨੀ ਜਿੰਦਲ, ਪਾਇਲਟ ਮੀਤ ਸਿੰਘ ਮੀਤਾ ਮੋਕੇ ਤੇ ਪਹੁੰਚੇ ਜਖ਼ਮੀ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਇਲਾਜ਼ ਲਈ ਲਿਆਂਦਾ । ਜਿੱਥੇ ਡਾਕਟਰ ਨੇ ਗੰਭੀਰ ਦੇਖਦਿਆਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ । ਜਿਸ ਦੀ ਪਹਿਚਾਣ ਜੋਂਗਿੰਦਰ ਸਿੰਘ (45ਸਾਲ) ਸਪੁੱਤਰ ਰੰਗ ਬਹਾਦੁਰ ਸਿੰਘ ਇਲਾਹਾਬਾਦ ਜਿਲਾ ਯੂਪੀ ਦਾ ਰਹਿਣ ਵਾਲਾ ਹੈਂ ।ਜੋ ਅਜ ਕਲ ਲੁਧਿਆਣਾ ਵਿਖੇ ਕਾਲੇ ਤੇਲ ਕੰਮ ਕਰਦਾ ਹੈ ।