ਮੋਟਰਸਾਈਕਲ ਅਤੇ ਸਾਈਕਲ ਸਵਾਰ ਦੀ ਸਾਹਮਣੇ ਤੋਂ ਟੱਕਰ
- 151128798 - TIRTH SINGH
0
9 ਦਸੰਬਰ ( ਵਿਜੇ ਮਿਹਰਾ ) ਫਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਜੈਤੋ ਦੀ ਸਮਾਜ ਸੇਵਾ ਸੰਸਥਾ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਨੂੰ ਕਿਸੇ ਰਾਹਗੀਰ ਨੇ ਫੋਨ ਰਾਂਹੀ ਸੂਚਨਾ ਦਿੱਤੀ। ਕਿ ਪਿੰਡ ਸੇਵੇਵਾਲਾ ਕੋਲ ਇੱਕ ਮੋਟਰਸਾਇਕਲ ਤੇ ਦੋ ਨੋਜਵਾਨ ਸਵਾਰ ਹੋ ਕੇ ਕੋਠੇ ਸੰਂਤਾ ਸਿੰਘ ਵਾਲੇ ਜਾ ਰਹੇ ਸੀ। ਅਚਾਨਕ ਇੱਕ ਸਾਇਕਲ ਸਵਾਰ ਬਜ਼ੁਰਗ ਵਿਚਕਾਰ ਆ ਗਿਆ। ਮੋਟਰਸਾਇਕਲ ਸਵਾਰ ਨੋਜਵਾਨ ਦੀ ਸਾਇਕਲ ਸਵਾਰ ਦੀ ਸਿੱਧੀ ਟੱਕਰ ਹੋ ਗਈ।ਜਿਸ ਵਿੱਚ ਮੋਟਰਸਾਇਕਲ ਸਵਾਰ ਜਖ਼ਮੀ ਹੋ ਗਏ ਸੂਚਨਾ ਮਿਲਦਿਆਂ ਹੀ ਨਵਨੀਤ ਗੋਇਲ ਅਸ਼ੋਕ ਮਿੱਤਲ ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ, ਪ੍ਧਾਨ ਹੈਪੀ ਗੋਇਲ ,ਜੋਨੀ ਜਿੰਦਲ ਘਟਨਾ ਵਾਲੀ ਥਾਂ ਪਹੁੰਚੇ ਜਖ਼ਮੀਆਂ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ਼ ਲਈ ਲਿਆਂਦਾ ਗਿਆ।ਜਿਸ ਦੀ ਪਹਿਚਾਣ ਕੁਲਦੀਪ ਸਿੰਘ(19ਸਾਲ) ਸਪੁੱਤਰ ਸੇਵਕ ਸਿੰਘ ਕੋਠੇ ਸੰਤਾ ਵਜੋਂ ਹੋਈ ਹੈ।