ਜੈਤੋ ਦੇ ਪਿੰਡ ਬਿਸ਼ਨੰਦੀ ਵਿੱਚ ਐਕਸੀਡੈਂਟ ਨਾਲ ਇੱਕ ਮੌਤ
- 151128798 - TIRTH SINGH
0
8.ਦਸੰਬਰ ( ਵਿਜੇ ਮਿਹਰਾ ). ਜ਼ਿਲ੍ਹਾ ਫ਼ਰੀਦਕੋਟ ਦੇ ਸ਼ਹਿਰ ਜੈਤੋ ਦੀ ਸਮਾਜ ਸੇਵਾ ਸੰਸਥਾ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਨੂੰ ਕਿਸੇ ਰਾਹਗੀਰ ਨੇ ਫੋਨ ਰਾਂਹੀ ਸੂਚਨਾ ਦਿੱਤੀ ਕਿ ਇੱਕ ਮੋਟਰਸਾਇਕਲ ਨੂੰ ਇੱਕ ਤੇਜ ਰਫਤਾਰ ਅਣਪਛਾਤੇ ਵਹੀਕਲ ਫੇਟ ਮਾਰ ਕੇ ਫਰਾਰ ਹੋ ਗਿਆ ।ਸੂਚਨਾ ਮਿਲਦਿਆਂ ਹੀ ਚੇਅਰਮੈਨ ਨਵਨੀਤ ਗੋਇਲ, ਜੋਨੀ ਜਿੰਦਲ , ਹੈਪੀ ਗੋਇਲ ਅਸੋਕ ਮਿੱਤਲ ਘਟਨਾ ਵਾਲੀ ਥਾਂ ਪਹੁੰਚੇ ਜਖ਼ਮੀ ਨੂੰ ਜੈਤੋਂ ਸਰਕਾਰੀ ਸਿਵਲ ਹਸਪਤਾਲ ਲਿਆਂਦਾ, ਜਿੱਥੇ ਪੀੜਤ ਨੇ ਜ਼ਖਮਾਂ ਤਾਪ ਨਾਂ ਝੱਲਦਿਆਂ ਹੋਇਆਂ ਦਮ ਤੋੜ ਦਿੱਤਾ ।ਮਿ੍ਤਕ ਜਿਸ ਦੀ ਪਹਿਚਾਣ ਦਰਸ਼ਨ ਸਿੰਘ(70ਸਾਲ) ਪੁੱਤਰ ਮੋਹਣ ਸਿੰਘ ਪਿੰਡ ਬਿਸ਼ਨੰਦੀ ਵਜੋਂ ਹੋਈ ਹੈ। ਜੋ ਮੋਟਰਸਾਇਕਲ ਤੇ ਅਪਣੇ ਪਿੰਡ ਜਾ ਰਿਹਾ ਸੀ।