ਜੈਤੋ ਵਿਖੇ ਹੋਇਆ ਸੜਕ ਹਾਦਸਾ
15ਸਤੰਬਰ (ਸੋਨੂੰ ਬਾਸਲ) ਜਿਲ੍ਹਾ ਫਰੀਦਕੋਟ ਦੇ ਮੰਡੀ ਜੈਤੋ ਵਿਖੇ ਬੀਤੀ ਰਾਤ ਮੁਕਤਸਰ ਸਾਹਿਬ ਰੋਡ ਨੇੜੇ ਜੈਨ ਸਭਾ ਵਿਖੇ ਇਕ ਸੜਕ ਹਾਦਸਾ ਵਾਪਰ ਗਿਆ ਹੈ। ਜਿਸ ਵਿੱਚ ਇਕ ਬਲੇਰੋ ਜੀਪ (PB 11CN4214) ਅਤੇ ਇਕ ਟਰਾਲੇ ਦੀ ਟੱਕਰ ਹੋ ਗਈ। ਮੌਜੂਦਾ ਲੋਕਾਂ ਵਲੋਂ ਨੌਜਵਾਨ ਸਹਾਰਾ ਵੈਲਫੇਅਰ ਸੁਸਾਇਟੀ ਦੀ ਐਬੂਲੈਂਸ ਨੂੰ ਫੋਨ ਕੀਤਾ। ਮੌਕੇ ਤੇ ਸਹਾਰਾ ਵੈਲਫੇਅਰ ਦੇ ਡਰਾਈਵਰ ਅਮਨ ਕੁਮਾਰ ਅਤੇ ਨਵਨੀਤ ਗੋਇਲ ਨੇ ਜਖਮੀ ਬਲਜੀਤ ਸਿੰਘ ਪਿੰਡ ਗੁੜੀਸਰ ਨੂੰ ਹਸਪਤਾਲ ਲਿਜਾਇਆ ਗਿਆ। ਜਿਥੇ ਉਸ ਵਿਅਕਤੀ ਦਾ ਮੌਕੇ ਤੇ ਮੌਜੂਦ ਡਾਕਟਰਾਂ ਵਲੋਂ ਇਲਾਜ ਕੀਤਾ ਗਿਆ ਹੈ।