ਸੜਕ ਹਾਦਸੇ ਦੌਰਾਨ ਇੱਕ ਸਹਾਇਕ ਥਾਣੇਦਾਰ ਦੀ ਮੌਤ
- 151118038 - GURJEET SINGH DHILLON
0
ਫਰੀਦਕੋਟ, 4 ਸਤੰਬਰ (ਗੁਰਜੀਤ ਸਿੰਘ ਢਿੱਲੋਂ):- ਸਥਾਨਕ ਕੋਟਕਪੂਰਾ ਰੋਡ ‘ਤੇ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਸਹਾਇਕ ਥਾਣੇਦਾਰ ਦੀ ਮੌਤ ਹੋ ਜਾਣ ‘ਤੇ ਸਥਾਨਕ ਥਾਣਾ ਸਿਟੀ ਵਿਖੇ ਅਗਿਆਤ ਕਾਰ ਡਰਾਇਵਰ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਹ ਮੁਕੱਦਮਾ ਪੁਲਸ ਮੁਲਾਜ਼ਮ ਲਖਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ ਜਿਸ ਅਨੁਸਾਰ ਜਦ ਉਹ ਆਪਣੇ ਕੰਮਕਾਰ ਲਈ ਮੋਟਰਸਾਈਕਲ ‘ਤੇ ਜਾ ਰਿਹਾ ਸੀ ਤਾਂ ਰਸਤੇ ‘ਚ ਪੈਂਦੀ ਵੇਰਕਾ ਡੇਅਰੀ ਕੋਲ ਖੜੇ ਸਹਾਇਕ ਥਾਣੇਦਾਰ ਰਛਪਾਲ ਸਿੰਘ ਨੂੰ ਵੇਖ ਕੇ ਉਹ ਰੁਕ ਗਿਆ। ਸ਼ਿਕਾਇਤ ਕਰਤਾ ਅਨੁਸਾਰ ਇਸੇ ਦੌਰਾਨ ਫ਼ਰੀਦਕੋਟ ਸ਼ਹਿਰ ਵੱਲੋਂ ਇੱਕ ਕਾਲੇ ਰੰਗ ਦੀ ਕਾਰ ਤੇਜੀ ਨਾਲ ਆਈ ਅਤੇ ਉਸਨੂੰ ਚਲਾ ਰਿਹਾ ਡਰਾਇਵਰ ਸਹਾਇਕ ਥਾਣੇਦਾਰ ਨੂੰ ਫੇਟ ਮਾਰਕੇ ਗੱਡੀ ਭਜਾ ਕੇ ਲੈ ਗਿਆ ਜਿਸ’ਤੇ ਰਛਪਾਲ ਸਿੰਘ ਦੀ ਮੌਤ ਹੋ ਗਈ।