ਅਸਮਾਨੀ ਬਿਜਲੀ ਨੇ ਕਿਸਾਨ ਤੇ ਢਹਾਇਆ ਕਹਿਰ ।
ਜੈਤੋ ੩ ਸਤੰਬਰ ( ਸਿੰਘ ਜਸਵਿੰਦਰ, ਸੋਨੂੰ ਬਾਂਸਲ ) ਫਰੀਦਕੋਟ ਜਿਲ੍ਹੇ ਦੇ ਥਾਣਾ ਜੈਤੋ ਮੰਡੀ ਵਿੱਚ ਪੈਂਦੇ ਕੋਠੇ ਸੰਪੂਰਣ ਸਿੰਘ ਵਾਲੇ 'ਚ ਉਸ ਸਮੇਂ ਹਾਹਾਕਾਰ ਮੱਚ ਗਈ ਜਦੋਂ ਇੱਥੋਂ ਦੇ ਵਸਨੀਕ ਬਲਵੀਰ ਸਿੰਘ ਪੁੱਤਰ ਪ੍ਰਤਾਪ ਸਿੰਘ, ਮੇਜਰ ਸਿੰਘ ਪੁੱਤਰ ਬਲਵੀਰ ਸਿੰਘ, ਗੁਰਤੇਜ ਸਿੰਘ ਦੇ ਘਰ ਅਸਮਾਨੀ ਬਿਜਲੀ ਡਿੱਗਣ ਦਾ ਕਹਿਰ ਵਰਤਿਆ। ਘਰਾਂ ਵਿੱਚ ਮੌਜੂਦ ਸਾਰੇ ਬਿਜਲੀ ਨਾਲ ਚੱਲਣ ਵਾਲੇ ਜੰਤਰ ਜਿਵੇਂ ਕਿ ਫਰਿੱਜ, ਪੱਖੇ, ਕੂਲਰ, ਇਨਵਰਟਰ ਆਦਿ ਸਭ ਸੜ ਕੇ ਸੁਆਹ ਹੋ ਗਏ । ਅਸਮਾਨੀਂ ਬਿਜਲੀ ਦੇ ਡਿੱਗਣ ਦੀ ਆਵਾਜ਼ ਐਨੀ ਜ਼ੋਰਦਾਰ ਸੀ ਕਿ ੪ ਕਿਲੋ ਮੀਟਰ ਦੂਰ ਬੈਠੇ ਜੈਤੋ ਮੰਡੀ ਵਿੱਚ ਵੀ ਲੋਕਾਂ ਦੇ ਦਿਲ ਕੰਬ ਗਏ। ਤੇਜ ਬਾਰਿਸ਼ ਦੇ ਚੱਲਦਿਆਂ ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦਾ ਪਤਾ ਨਹੀਂ ਲੱਗ ਪਾਇਆ